ਸੋਨਾ 150 ਰੁਪਏ ਟੁੱਟਿਆ, ਚਾਂਦੀ 200 ਰੁਪਏ ਫਿਸਲੀ

09/18/2017 4:26:56 PM

ਨਵੀਂ ਦਿੱਲੀ—ਤਿਓਹਾਰਾਂ ਤੋਂ ਪਹਿਲਾਂ ਸਰਾਫਾ ਕਾਰੋਬਾਰੀਆਂ ਦੀ ਮੰਗ ਬਣੇ ਰਹਿਣ ਦੇ ਬਾਵਜੂਦ ਕੌਮਾਂਤਰੀ ਪੱਧਰ 'ਤੇ ਦੋਵੇ ਕੀਮਤੀ ਧਾਤੂਆਂ 'ਚ ਗਿਰਾਵਟ ਦਾ ਰੁੱਖ ਬਰਕਰਾਰ ਰਹਿਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ ਲਗਾਤਾਰ ਤੀਜੇ ਦਿਨ ਫਿਸਲਦਾ ਹੋਇਆ 150 ਰੁਪਏ ਸਸਤਾ ਹੋ ਕੇ 30,700 ਰੁਪਏ ਪ੍ਰਤੀ ਦੱਸ ਗ੍ਰਾਮ 'ਤੇ ਆ ਗਿਆ। ਚਾਂਦੀ ਵੀ ਸੰਸਾਰਿਕ ਪੱਧਰ 'ਚ 200 ਰੁਪਏ ਫਿਸਲ ਕੇ 41,200 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕੀਮਤ 'ਤੇ ਵਿਕੀ।
ਵਿਦੇਸ਼ੀ ਬਾਜ਼ਾਰਾਂ 'ਚ ਪਿਛਲੇ ਹਫਤੇ ਤੋਂ ਦੋਵੇ ਕੀਮਤੀ ਧਾਤੂਆਂ 'ਚ ਮੰਦੀ ਹੈ ਅਤੇ ਅੱਜ ਬਾਜ਼ਾਰ ਖੁੱਲ੍ਹਣ 'ਤੇ ਵੀ ਸੋਨੇ-ਚਾਂਦੀ ਦੀ ਗਿਰਾਵਟ ਜਾਰੀ ਰਹੀ। ਕੌਮਾਂਤਰੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਿਰ 4.35 ਡਾਲਰ ਮੰਦਾ ਹੋ ਕੇ 1,323.50 ਡਾਲਰ ਪ੍ਰਤੀ ਓਂਸ 'ਤੇ ਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਅਦਾ ਵੀ 5.8 ਡਾਲਰ ਦੀ ਗਿਰਾਵਟ 'ਚ 1,323.50 ਡਾਲਰ ਪ੍ਰਤੀ ਓਂਸ ਬੋਲਿਆ ਗਿਆ। ਚਾਂਦੀ ਹਾਜ਼ਿਰ ਵੀ 0.02 ਡਾਲਰ ਟੁੱਟ ਕੇ 17.54 ਡਾਲਰ ਪ੍ਰਤੀ ਓਂਸ ਰਹਿ ਗਈ। 
ਬਾਜ਼ਾਰ ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਪੱਧਰ 'ਤੇ ਨਿਵੇਸ਼ਕ ਫੈਡਰਲ ਰਿਜ਼ਰਵ ਦੀ ਦੋ ਦਿਨੀਂ ਮੀਟਿੰਗ ਦੇ ਨਤੀਜੇ 'ਤੇ ਨਜ਼ਰ ਰੱਖੇ ਹੋਏ ਹਨ। ਫੈਡ ਦੀ ਮੀਟਿੰਗ ਨਾਲ ਨਿਵੇਸ਼ਕਾਂ ਦੀ ਸਰਗਰਮੀ ਅਤੇ ਦੁਨੀਆਂ ਦੀਆਂ ਹੋਰ ਮੁਖੀ ਤੁਲਨਾ 'ਚ ਡਾਲਰ ਦੇ ਮਜ਼ਬੂਤ ਰਹਿਣ ਨਾਲ ਪੀਲੀ ਧਾਤੂ 'ਤੇ ਦਬਾਅ ਬਣਿਆ ਹੋਇਆ ਹੈ।