ਸੋਨਾ 30 ਰੁਪਏ ਟੁੱਟਿਆ, ਚਾਂਦੀ 20 ਰੁਪਏ ਨਰਮ

04/13/2019 4:02:16 PM

ਨਵੀਂ ਦਿੱਲੀ — ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤੀ ਧਾਤੂਆਂ 'ਤੇ ਬਣੇ ਦਬਾਅ ਦੇ ਕਾਰਨ ਦਿੱਲੀ ਸਰਾਫਾ ਬਜ਼ਾਰ 'ਚ ਸ਼ਨੀਵਾਰ ਨੂੰ ਸੋਨਾ 30 ਰੁਪਏ ਟੁੱਟ ਕੇ 32,820 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਅਤੇ ਚਾਂਦੀ 20 ਰੁਪਏ ਦੀ ਨਰਮੀ ਨਾਲ 38,180 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਅੰਤਰਰਾਸ਼ਟਰੀ ਬਜ਼ਾਰਾਂ ਵਿਚ ਸ਼ੁੱਕਰਵਾਰ ਨੂੰ ਸੋਨਾ 1300 ਡਾਲਰ ਪ੍ਰਤੀ ਔਂਸ ਤੋਂ ਹੇਠਾਂ ਰਿਹਾ ਸੀ। 

ਸ਼ੁੱਕਰਵਾਰ ਨੂੰ ਡਾਲਰ 'ਚ ਆਈ ਨਰਮੀ ਨਾਲ ਸੋਨੇ 'ਚ ਥੋੜ੍ਹਾ ਸੁਧਾਰ ਦੇਖਿਆ ਗਿਆ, ਹਾਲਾਂਕਿ ਇਹ ਅਜੇ ਵੀ 1,300 ਡਾਲਰ ਦੇ ਹੇਠਾਂ ਬਣਿਆ ਹੋਇਆ ਹੈ। ਸੋਨਾ ਹਾਜਿਰ 3.15 ਡਾਲਰ ਚੜ੍ਹ ਕੇ 1,295 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਜੂਨ ਦਾ ਅਮਰੀਕੀ ਸੋਨਾ ਵਾਇਦਾ ਵੀ 4.90 ਡਾਲਰ ਦੇ ਵਾਧੇ ਨਾਲ 1,298.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜਿਰ 0.11 ਡਾਲਰ ਚਮਕ ਕੇ 15.06 ਡਾਲਰ ਪ੍ਰਤੀ ਔਂਸ ਦੇ ਭਾਅ ਵਿਕੀ।