ਸੋਨਾ 130 ਰੁਪਏ ਟੁੱਟਿਆ, ਚਾਂਦੀ 230 ਰੁਪਏ ਚਮਕੀ

07/01/2019 4:34:04 PM

ਨਵੀਂ ਦਿੱਲੀ — ਗਲੋਬਲ ਪੱਧਰ 'ਤੇ ਕੀਮਤੀ ਧਾਤੂਆਂ 'ਚ ਆ ਰਹੀ ਗਿਰਾਵਟ ਦੇ ਕਾਰਨ ਸੋਮਵਾਰ ਨੂੰ ਦਿੱਲੀ ਸਰਾਫਾ ਬਜ਼ਾਰ ਵਿਚ ਸੋਨਾ 130 ਰੁਪਏ ਉਤਰ ਕੇ 34140 ਰੁਪਏ ਪ੍ਰਤੀ ਗ੍ਰਾਮ 'ਤੇ ਰਿਹਾ ਅਤੇ ਚਾਂਦੀ 260 ਰੁਪਏ ਉਤਰ ਕੇ 38570 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਅੰਤਰਰਾਸ਼ਟਰੀ ਬਜ਼ਾਰ ਵਿਚ ਸੋਮਵਾਰ ਨੂੰ ਸੋਨਾ ਹਾਜਿਰ 1.41 ਫੀਸਦੀ ਡਿੱਗ ਕੇ 1389.10 ਡਾਲਰ ਪ੍ਰਤੀ ਔਂਸ ਰਿਹਾ। ਇਸੇ ਤਰ੍ਹਾਂ ਨਾਲ ਅਮਰੀਕੀ ਸੋਨਾ ਵਾਇਦਾ 1.95 ਫੀਸਦੀ ਉਤਰ ਕੇ 1382.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਇਸ ਦੌਰਾਨ ਚਾਂਦੀ 0.31 ਫੀਸਦੀ ਟੁੱਟ ਕੇ 15.20 ਡਾਲਰ ਪ੍ਰਤੀ ਔਂਸ ਬੋਲੀ ਗਈ। 
ਸਥਾਨਕ ਬਜ਼ਾਰ ਵਿਚ ਸੋਨਾ ਸਟੈਂਡਰਡ 130 ਰੁਪਏ ਟੁੱਟ ਕੇ 34,140 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ। ਸੋਨਾ ਭਟੂਰ ਵੀ ਇੰਨਾ ਹੀ ਡਿੱਗ ਕੇ 33970 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ। 8 ਗ੍ਰਾਮ ਵਾਲੀ ਗਿੱਨੀ 50 ਰੁਪਏ ਉਤਰ ਕੇ 26,800 ਰੁਪਏ ਬੋਲੀ ਗਈ। ਚਾਂਦੀ ਹਾਜਿਰ 260 ਰੁਪਏ ਉਤਰ ਕੇ 38,570 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਚਾਂਦੀ ਵਾਇਦਾ 290 ਰੁਪਏ ਟੁੱਟ ਕੇ 37,160 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।