ਸੋਨਾ 120 ਰੁਪਏ ਡਿੱਗਾ, ਚਾਂਦੀ 300 ਰੁਪਏ ਹੋਈ ਸਸਤੀ, ਜਾਣੋ ਕੀਮਤਾਂ

09/07/2018 3:39:27 PM

ਨਵੀਂ ਦਿੱਲੀ— ਸ਼ੁੱਕਰਵਾਰ ਦੇ ਕਾਰੋਬਾਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਸਰਾਫਾ ਬਾਜ਼ਾਰ 'ਚ ਸੋਨਾ 120 ਰੁਪਏ ਸਸਤਾ ਹੋ ਕੇ 31,450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। ਚਾਂਦੀ ਵੀ 300 ਰੁਪਏ ਦਾ ਗੋਤਾ ਲਾ ਕੇ 37,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਸੋਨਾ ਭਟੂਰ ਵੀ 120 ਰੁਪਏ ਸਸਤਾ ਹੋ ਕੇ 31,300 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,500 ਰੁਪਏ 'ਤੇ ਜਿਓਂ ਦੀ ਤਿਓਂ ਟਿਕੀ ਰਹੀ।

ਬਾਜ਼ਾਰ ਜਾਣਕਾਰਾਂ ਮੁਤਾਬਕ ਸੋਨੇ ਦੀ ਕੀਮਤ 'ਚ ਤੇਜ਼ੀ ਦੇਖਦੇ ਹੋਏ ਗਾਹਕਾਂ ਨੇ ਬਾਜ਼ਾਰ ਤੋਂ ਦੂਰੀ ਬਣਾ ਲਈ ਹੈ, ਜਿਸ ਕਾਰਨ ਸਥਾਨਕ ਪੱਧਰ 'ਤੇ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਹਾਲਾਂਕਿ, ਕੌਮਾਂਤਰੀ ਬਾਜ਼ਾਰ 'ਚ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਕਮਜ਼ੋਰ ਹੋਣ ਨਾਲ ਸੋਨੇ 'ਚ ਤੇਜ਼ੀ ਰਹੀ ਹੈ। ਕੌਮਾਂਤਰੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਰ 1 ਡਾਲਰ ਚਮਕ ਕੇ 1,200.90 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 0.9 ਡਾਲਰ ਦੀ ਤੇਜ਼ੀ 'ਚ 1,205.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਇਸ ਦੌਰਾਨ ਚਾਂਦੀ 'ਚ 0.01 ਡਾਲਰ ਦੀ ਗਿਰਾਵਟ ਰਹੀ ਅਤੇ ਇਹ 14.11 ਡਾਲਰ ਪ੍ਰਤੀ ਔਂਸ 'ਤੇ ਆ ਗਈ।