475 ਰੁਪਏ ਦੀ ਛਲਾਂਗ ਨਾਲ ਸੋਨਾ ਫਿਰ 38000 ਦੇ ਪਾਰ, ਚਾਂਦੀ 370 ਰੁਪਏ ਮਹਿੰਗੀ

08/16/2019 3:33:01 PM

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ ਤੋਂ ਮਜ਼ਬੂਤੀ ਦੇ ਸਮਾਚਾਰ, ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਅਤੇ ਕੱਚੇ ਤੇਲ 'ਚ ਉਬਾਲ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਦੋਵਾਂ ਕੀਮਤੀ ਧਾਤੂਆਂ ਨੇ ਲੰਬੀ ਛਲਾਂਗ ਲਗਾਈ ਹੈ। ਸੋਨਾ 475 ਰੁਪਏ ਦੀ ਤੇਜ਼ੀ ਨਾਲ ਇਕ ਵਾਰ ਫਿਰ 38000 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਉੱਪਰ ਨਿਕਲ ਗਿਆ ਹੈ। ਚਾਂਦੀ ਹਾਜ਼ਿਰ 370 ਰੁਪਏ ਦੀ ਛਲਾਂਗ ਦੇ ਨਾਲ 44680 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਕਾਰੋਬੀਆਂ ਮੁਤਾਬਕ ਵਿਦੇਸ਼ੀ ਬਾਜ਼ਾਰਾਂ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਘਾਟਾ-ਵਾਧਾ ਬਣਿਆ ਹੋਇਆ ਹੈ। ਕੌਮਾਂਤਰੀ ਬਾਜ਼ਾਰ 'ਚ ਸੋਨਾ ਇਕ ਵਾਰ ਫਿਰ 1524.90 ਡਾਲਰ ਪ੍ਰਤੀ ਟਰਾਈ ਓਂਸ ਨੂੰ ਛੂਹਣ ਦੇ ਬਾਅਦ ਨਰਮ ਹੈ। ਚਾਂਦੀ ਵੀ 17 ਡਾਲਰ ਪ੍ਰਤੀ ਟਰਾਈ ਓਂਸ ਦੇ ਆਲੇ-ਦੁਆਲੇ ਬਣੀ ਹੋਈ ਹੈ। ਸਥਾਨਕ ਪੱਧਰ 'ਤੇ ਭਾਅ ਉੱਚੇ ਹੋਣ ਨਾਲ ਹਾਲਾਂਕਿ ਮੰਗ ਕਮਜ਼ੋਰ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਖਰੀਦਾਰ ਪੁਰਾਣੇ ਸੋਨੇ ਦੀ ਅਦਲਾ-ਬਦਲੀ 'ਤੇ ਜ਼ਿਆਦਾ ਜ਼ੋਰ ਦੇ ਰਹੇ ਹਨ। ਭਾਅ ਉੱਚਾ ਹੋਣ ਦੀ ਵਜ੍ਹਾ ਨਾਲ ਜੁਲਾਈ 'ਚ ਸੋਨੇ ਦਾ ਆਯਾਤ 42 ਫੀਸਦੀ ਡਿੱਗ ਕੇ 1.71 ਅਰਬ ਡਾਲਰ ਦਾ ਰਹਿ ਗਿਆ। ਡਾਲਰ ਮੁਕਾਬਲੇ ਰੁਪਏ ਦੇ ਕਮਜ਼ੋਰ ਪੈਣ ਨਾਲ ਕੱਚਾ ਤੇਲ ਮਜ਼ਬੂਤ ਹੋਣ ਦਾ ਵੀ ਸਥਾਨਕ ਬਾਜ਼ਾਰ 'ਚ ਕੀਮਤੀ ਧਾਤੂਆਂ 'ਤੇ ਅਸਰ ਪਿਆ ਹੈ।

Aarti dhillon

This news is Content Editor Aarti dhillon