ਸੋਨਾ ਹੋਇਆ ਸਸਤਾ, ਜਾਣੋ ਹੁਣ ਦਾ ਮੁੱਲ

08/20/2017 11:59:32 AM

ਨਵੀਂ ਦਿੱਲੀ— ਸੰਸਾਰਕ ਬਾਜ਼ਾਰਾਂ ਦੇ ਕਮਜ਼ੋਰ ਰੁਖ਼ ਅਤੇ ਸਥਾਨਕ ਮੰਗ 'ਚ ਗਿਰਾਵਟ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 30 ਹਜ਼ਾਰ ਤੋਂ ਹੇਠਾਂ 29,950 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਉੱਥੇ ਹੀ, ਚਾਂਦੀ ਦੀ ਕੀਮਤ 40,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ। 
ਬਾਜ਼ਾਰ ਮਾਹਰਾਂ ਨੇ ਕਿਹਾ ਕਿ ਵਿਦੇਸ਼ਾਂ 'ਚ ਕਮਜ਼ੋਰੀ ਦੇ ਰੁਖ਼ ਅਤੇ ਘਰੇਲੂ ਹਾਜ਼ਾਰ ਬਾਜ਼ਾਰ 'ਚ ਸਥਾਨਕ ਗਹਿਣਾ ਵਿਕਰੇਤਾਵਾਂ ਦੀ ਮੰਗ 'ਚ ਗਿਰਾਵਟ ਕਾਰਨ ਕਾਰੋਬਾਰ ਮੰਦਾ ਰਿਹਾ। ਸੰਸਾਰਕ ਪੱਧਰ 'ਤੇ ਨਿਊਯਾਰਕ 'ਚ ਸੋਨਾ ਕਮਜ਼ੋਰ ਹੋ ਕੇ 1,284.20 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਗਿਰਾਵਟ ਦੇ ਨਾਲ 16.94 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਏ। 
ਰਾਸ਼ਟਰੀ ਰਾਜਧਾਨੀ 'ਚ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਹਫਤੇ ਦੌਰਾਨ ਕਮਜ਼ੋਰ ਸ਼ੁਰੂਆਤ ਹੋਈ ਅਤੇ ਵਿਦੇਸ਼ਾਂ 'ਚ ਕਮਜ਼ੋਰੀ ਦੇ ਰੁਖ਼ ਕਾਰਨ ਹਫਤੇ ਦੌਰਾਨ ਇਹ 29,750 ਰੁਪਏ 29,600 ਰੁਪਏ ਪ੍ਰਤੀ 10 ਗ੍ਰਾਮ ਤਕ ਹੇਠਾਂ ਚਲੇ ਗਏ। ਬਾਅਦ 'ਚ ਇਸ 'ਚ ਤੇਜ਼ੀ ਆਈ ਪਰ ਹਫਤੇ ਦੇ ਅਖੀਰ 'ਚ ਇਹ ਫਿਰ 100-100 ਰੁਪਏ ਦੀ ਗਿਰਾਵਟ ਨਾਲ ਕ੍ਰਮਵਾਰ 29,950 ਰੁਪਏ ਅਤੇ 29,800 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਏ। ਹਾਲਾਂਕਿ ਸੀਮਤ ਸੌਦਿਆਂ ਵਿਚਕਾਰ ਗਿੰਨੀ ਦੀ ਕੀਮਤ 24,500 ਰੁਪਏ ਪ੍ਰਤੀ 8 ਗ੍ਰਾਮ 'ਤੇ ਹੀ ਬੰਦ ਹੋਈ।