ਸੋਨੇ ਨੇ ਤੋੜੇ ਰਿਕਾਰਡ, ਆਲ ਟਾਈਮ ਹਾਈ ''ਤੇ ਪਹੁੰਚਿਆ, ਚੈੱਕ ਕਰੋ 10 ਗ੍ਰਾਮ ਸੋਨੇ ਦੀ ਕੀਮਤ

01/24/2023 11:14:30 AM

ਬਿਜ਼ਨੈੱਸ ਡੈਸਕ- ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਮੰਗਲਵਾਰ (24 ਜਨਵਰੀ, 2023) ਨੂੰ ਸੋਨਾ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਵਾਇਦਾ ਬਾਜ਼ਾਰ 'ਚ ਸੋਨਾ 57,000 ਨੂੰ ਪਾਰ ਕਰ ਗਿਆ ਹੈ। ਮਲਟੀ-ਕਮੋਡਿਟੀ ਐਕਸਚੇਂਜ 'ਤੇ ਅੱਜ ਸੋਨਾ ਵਾਇਦਾ 0.38 ਫੀਸਦੀ ਦੇ ਵਾਧੇ ਨਾਲ 57,030 ਰੁਪਏ 'ਤੇ ਖੁੱਲ੍ਹਿਆ। ਪਿਛਲੇ ਸੈਸ਼ਨ 'ਚ ਇਹ 56,815 ਰੁਪਏ 'ਤੇ ਬੰਦ ਹੋਇਆ ਸੀ। ਇਸ ਦੌਰਾਨ ਚਾਂਦੀ ਦਾ ਵਾਇਦਾ 0.55 ਫੀਸਦੀ ਦੇ ਵਾਧੇ ਨਾਲ 68,337 ਰੁਪਏ 'ਤੇ ਖੁੱਲ੍ਹਿਆ। ਪਿਛਲੇ ਸੈਸ਼ਨ 'ਚ ਇਹ 67,964 'ਤੇ ਬੰਦ ਹੋਇਆ ਸੀ।
ਸਰਾਫਾ ਬਾਜ਼ਾਰ 'ਚ ਡਿੱਗੇ ਹਨ ਸੋਨੇ ਦੇ ਭਾਅ
ਜੇਕਰ ਸਰਾਫਾ ਬਾਜ਼ਾਰ ਦੇ ਰੇਟਾਂ ਦੀ ਗੱਲ ਕਰੀਏ ਤਾਂ ਵਿਸ਼ਵ ਪੱਧਰ 'ਤੇ ਕੀਮਤੀ ਧਾਤਾਂ ਦੀਆਂ ਕੀਮਤਾਂ 'ਚ ਗਿਰਾਵਟ ਦੇ ਦੌਰਾਨ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ ਸੋਨੇ ਦੀ ਕੀਮਤ 40 ਰੁਪਏ ਡਿੱਗ ਕੇ 56,840 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 56,880 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਵੀ 85 ਰੁਪਏ ਦੀ ਗਿਰਾਵਟ ਨਾਲ 68,980 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।
ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਦੇ ਭਾਅ
ਕੌਮਾਂਤਰੀ ਬਾਜ਼ਾਰ 'ਚ ਵੀ ਸੋਨਾ ਚੜ੍ਹਿਆ ਰਿਹਾ। ਅਮਰੀਕੀ ਸੋਨਾ 17.20 ਡਾਲਰ ਦੀ ਤੇਜ਼ੀ ਨਾਲ 1,945.40 ਡਾਲਰ ਪ੍ਰਤੀ ਔਂਸ 'ਤੇ ਰਿਹਾ। ਚਾਂਦੀ 1.59% ਡਿੱਗ ਕੇ 23.554 ਡਾਲਰ ਪ੍ਰਤੀ ਔਂਸ 'ਤੇ ਰਹੀ।

Aarti dhillon

This news is Content Editor Aarti dhillon