ਅਕਸ਼ੈ ਤ੍ਰਿਤੀਆ ''ਤੇ ਫਿੱਕੀ ਪਈ ਸੋਨੇ-ਚਾਂਦੀ ਦੀ ਚਮਕ

05/07/2019 3:17:03 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਰਹੇ ਵਾਧੇ-ਘਾਟੇ ਦੇ ਬਾਵਜੂਦ ਉੱਚੇ ਭਾਅ ਡਿਜੀਟਲ ਗੋਲਡ ਦੇ ਪ੍ਰਤੀ ਗਾਹਕਾਂ ਦੇ ਵਧੇ ਆਕਰਸ਼ਣ ਨਾਲ ਮੰਗਲਵਾਰ ਨੂੰ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਵੀ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 50 ਰੁਪਏ ਫਿਸਲ ਕੇ 32,670 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਇਸ ਦੌਰਾਨ ਚਾਂਦੀ ਵੀ ਪੰਜ ਰੁਪਏ ਦੀ ਗਿਰਾਵਟ 'ਚ 38,125 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ ਅੱਜ 2.35 ਡਾਲਰ ਦੇ ਵਾਧੇ 'ਚ 1,281.05 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਜੂਨ ਦਾ ਅਮਰੀਕੀ ਸੋਨਾ ਵਾਇਦਾ 1.10 ਡਾਲਰ ਚੜ੍ਹ ਕੇ 1,282.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਕਸ਼ੈ ਤ੍ਰਿਤੀਆ ਦੇ ਦਿਨ ਸੋਨੇ ਦੀ ਖਰੀਦਾਰੀ ਸ਼ੁੱਭ ਮੰਨੀ ਜਾਂਦੀ ਹੈ ਪਰ ਉੱਚੇ ਭਾਅ ਦੇ ਕਾਰਨ ਮੰਗ ਕਮਜ਼ੋਰ ਪਈ ਹੈ। ਕਾਰੋਬਾਰੀਆਂ ਮੁਤਾਬਕ ਗਾਹਕਾਂ ਦੀ ਦਿਲਚਸਪੀ ਹੁਣ ਡਿਜੀਟਲ ਗੋਲਡ 'ਚ ਵੀ ਵਧਿਆ ਹੈ ਜਿਸ ਦਾ ਅਸਰ ਸਰਾਫਾ ਬਾਜ਼ਾਰ 'ਤੇ ਦਿਸ ਰਿਹਾ ਹੈ। 'ਫੋਨ ਪੇਅ' ਅਤੇ ਪੇਟੀਐੱਮ' ਵਰਗੀਆਂ ਡਿਜੀਟਲ ਭੁਗਤਾਨ ਕੰਪਨੀਆਂ ਨੇ ਸੋਨੇ ਦੀ ਖਰੀਦ ਹੁਣ ਕਾਫੀ ਆਸਾਨ ਕਰ ਦਿੱਤੀ ਹੈ ਅਤੇ ਗਾਹਕ ਘੱਟ ਤੋਂ ਘੱਟ ਕੀਮਤ 'ਚ ਇਨ੍ਹਾਂ ਪਲੇਟਫਾਰਮ 'ਚ ਸੋਨਾ ਖਰੀਦ ਪਾਉਂਦੇ ਹਨ ਜਿਸ ਨਾਲ ਉਨ੍ਹਾਂ ਦਾ ਰੁਝਾਣ ਡਿਜੀਟਲ ਗੋਲਡ 'ਚ ਵਧ ਰਿਹਾ ਹੈ। ਸੰਸਾਰਕ ਬਾਜ਼ਾਰ 'ਚ ਇਕ ਪਾਸੇ ਦੁਨੀਆ ਦੀਆਂ ਹੋਰ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੀ ਮਜ਼ਬੂਤੀ ਕਾਰਨ ਪੀਲੀ ਧਾਤੂ 'ਤੇ ਦਬਾਅ ਬਣਿਆ ਹੋਇਆ ਹੈ ਤਾਂ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਦਾ ਕਾਰਨ ਨਿਵੇਸ਼ਕਾਂ ਦਾ ਰੁਝਾਣ ਸੁਰੱਖਿਅਤ ਨਿਵੇਸ਼ 'ਤੇ ਵਧਿਆ ਹੈ।


Aarti dhillon

Content Editor

Related News