ਸੋਨਾ-ਚਾਂਦੀ ਚਮਕੇ, ਤਿੰਨ ਮਹੀਨੇ ਦੇ ਸਭ ਤੋਂ ਉੱਚੇ ਪੱਧਰ 'ਤੇ

06/04/2019 3:27:01 PM

ਨਵੀਂ ਦਿੱਲੀ—ਵਿਦੇਸ਼ੀ ਬਾਜ਼ਾਰਾਂ 'ਚ ਸੋਨੇ-ਚਾਂਦੀ ਦੇ ਤਿੰਨ ਮਹੀਨੇ ਤੋਂ ਜ਼ਿਆਦਾ ਦੇ ਉੱਚ ਪੱਧਰ 'ਤੇ ਪਹੁੰਚਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਮੰਗਲਵਾਰ ਨੂੰ ਸੋਨਾ 175 ਰੁਪਏ ਚਮਕ ਕੇ ਤਿੰਨ ਹਫਤੇ ਦੇ ਸਭ ਤੋਂ ਉੱਚੇ ਪੱਧਰ 37,750 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਸੰਸਾਰਕ ਪੱਧਰ 'ਤੇ ਸੋਮਵਾਰ ਨੂੰ ਸੋਨਾ 1,327.90 ਡਾਲਰ ਪ੍ਰਤੀ ਔਂਸ ਨੂੰ ਛੂਹਨ 'ਚ ਕਾਮਯਾਬ ਰਿਹਾ ਸੀ ਜੋ ਇਸ ਸਾਲ 27 ਫਰਵਰੀ ਦੇ ਬਾਅਦ ਸਭ ਤੋਂ ਉੱਚਾ ਪੱਧਰ ਹੈ। ਮੰਗਲਵਾਰ ਨੂੰ ਹਾਲਾਂਕਿ ਇਹ 1.40 ਡਾਲਰ ਦੀ ਗਿਰਾਵਟ 'ਚ 1,323.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਸੰਸਾਰਕ ਪੱਧਰ 'ਤੇ ਵਪਾਰ ਯੁੱਧ ਗਹਿਰਾਉਣ ਦੇ ਕਾਰਨ ਨਿਵੇਸ਼ਕ ਪੂੰਜੀ ਬਾਜ਼ਾਰ ਦੀ ਬਜਾਏ ਸੁਰੱਖਿਅਤ ਨਿਵੇਸ਼ ਮੰਨੀ ਜਾਣ ਵਾਲੀ ਪੀਲੀ ਧਾਤੂ ਦਾ ਰੁਖ ਕਰ ਰਹੇ ਹਨ। ਇਸ ਨਾਲ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ।


Aarti dhillon

Content Editor

Related News