ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਗਿਰਾਵਟ, ਗੋਲਡ ਆਇਆ 51,000 ਤੋਂ ਹੇਠਾਂ

11/02/2022 5:19:22 PM

ਨਵੀਂ ਦਿੱਲੀ- ਘਰੇਲੂ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਬੁੱਧਵਾਰ ਨੂੰ ਕੁਝ ਗਿਰਾਵਟ ਦੇਖੀ ਜਾ ਰਹੀ ਹੈ। ਐੱਸ.ਜੀ.ਐਕਸ 'ਤੇ ਗੋਲਡ ਅਤੇ ਸਿਲਵਰ ਫਿਊਚਰ ਦੀ ਸ਼ੁਰੂਆਤ ਅੱਜ ਤੇਜ਼ੀ ਦੇ ਨਾਲ ਹੋਈ ਸੀ ਪਰ ਸਵੇਰੇ 10.30 ਵਜੇ ਲਗਭਗ ਇਹ ਹੇਠਾਂ ਆ ਗਿਆ। ਦਸੰਬਰ ਦੇ ਲਈ ਗੋਲਡ ਦੀ ਕੀਮਤ 136 ਰੁਪਏ ਜਾਂ 0.27 ਫੀਸਦੀ ਘੱਟ ਕੇ 50960 ਰੁਪਏ ਪ੍ਰਤੀ 10 ਗ੍ਰਾਮ ਦਿਖ ਰਹੀ ਹੈ ਜਦਕਿ ਦਸੰਬਰ ਦੇ ਲਈ ਸਿਲਵਰ 895 ਰੁਪਏ ਜਾਂ 1.53 ਫੀਸਦੀ ਘਟ ਕੇ 57640 ਰੁਪਏ ਪ੍ਰਤੀ ਕਿਲੋ 'ਤੇ ਟ੍ਰੈਂਡ ਕਰ ਰਿਹਾ ਹੈ। 
ਕੌਮਾਂਤਰੀ ਬਾਜ਼ਾਰ 'ਚ ਸਪਾਟ ਗੋਲਡ 3.49 ਡਾਲਰ ਦੀ ਤੇਜ਼ੀ ਦੇ ਨਾਲ 1650 ਡਾਲਰ ਪ੍ਰਤੀ ਔਂਸ 'ਤੇ ਟ੍ਰੈਂਡ ਕਰ ਰਿਹਾ ਹੈ। ਇਸ ਦੇ ਨਾਲ ਹੀ ਚਾਂਦੀ ਸਪਾਟ ਪੱਧਰ 'ਤੇ 19.76 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਹੈ। 
ਕੱਲ੍ਹ ਘਰੇਲੂ ਸਰਾਫਾ ਬਾਜ਼ਾਰ 'ਚ ਦਿਖੀ ਸੀ ਤੇਜ਼ੀ
ਦਿੱਲੀ ਸਰਾਫਾ ਬਾਜ਼ਾਰ 'ਚ ਮੰਗਲਵਾਰ ਨੂੰ ਸਪਾਟ ਗੋਲਡ ਅਤੇ ਸਿਲਵਰ ਦੀਆਂ ਕੀਮਤਾਂ 'ਚ ਤੇਜ਼ੀ ਦੇਖੀ ਗਈ ਸੀ। ਰਾਸ਼ਟਰੀ ਰਾਜਧਾਨੀ 'ਚ ਸੋਨਾ 177 ਰੁਪਏ ਵਧ ਕੇ 50,869 ਪ੍ਰਤੀ 10 ਗ੍ਰਾਮ 'ਤੇ ਟ੍ਰੈਂਡ ਕਰ ਰਿਹਾ ਸੀ। ਉਧਰ ਚਾਂਦੀ ਦੀ ਕੀਮਤ 1,022 ਰੁਪਏ ਦੀ ਤੇਜ਼ੀ ਦੇ ਨਾਲ 59,000 'ਤੇ ਪਹੁੰਚ ਗਈ ਸੀ। ਇੰਟਰਨੈਸ਼ਨਲ ਮਾਰਕੀਟ 'ਚ ਸੋਨਾ ਕੱਲ੍ਹ ਵੀ ਤੇਜ਼ੀ ਦੇ ਨਾਲ 1649 ਡਾਲਰ ਪ੍ਰਤੀ ਔਂਸ 'ਤੇ ਟ੍ਰੈਂਡ ਕਰ ਰਿਹਾ। ਉਧਰ ਚਾਂਦੀ ਦਾ ਭਾਅ 19.75 'ਤੇ ਫਲੈਟ ਬਣਿਆ ਹੋਇਆ ਹੈ। 

Aarti dhillon

This news is Content Editor Aarti dhillon