ਕਮਜ਼ੋਰ ਸੰਸਾਰਕ ਸੰਕੇਤਾਂ ਨਾਲ ਬੀਤੇ ਹਫਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ''ਚ ਗਿਰਾਵਟ

07/15/2018 4:18:12 PM

ਨਵੀਂ ਦਿੱਲੀ—ਸੰਸਾਰਕ ਬਾਜ਼ਾਰਾਂ 'ਚ ਕਮਜ਼ੋਰ ਰੁਖ ਅਤੇ ਸਥਾਨਕ ਗਹਿਣਾ ਵਿਕਰੇਤਾਵਾਂ ਦੀ ਕਮਜ਼ੋਰ ਮੰਗ ਦੇ ਕਾਰਨ ਦਿੱਲੀ ਦੇ ਸਰਾਫਾ ਬਾਜ਼ਾਰ 'ਚ ਬੀਤੇ ਹਫਤੇ ਸੋਨੇ ਦੀ ਚਮਕ ਘੱਟ ਹੋਈ ਅਤੇ ਇਸ ਦੀ ਕੀਮਤ 560 ਰੁਪਏ ਦੀ ਹਾਨੀ ਦਰਸਾਉਂਦੀ 31,090 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੇ ਕਮਜ਼ੋਰ ਉਠਾਅ ਦੇ ਕਾਰਨ ਚਾਂਦੀ ਦੀ ਕੀਮਤ 40,000 ਰੁਪਏ ਦੇ ਹੇਠਾਂ ਹਾਨੀ ਦਰਸਾਉਂਦੀ 39,915 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ। ਬਾਜ਼ਾਰ ਦੇ ਸੂਤਰਾਂ ਨੇ ਕਿਹਾ ਕਿ ਵਿਦੇਸ਼ਾਂ 'ਚ ਕਮਜ਼ੋਰ ਰੁਖ ਕਾਰਨ ਇਥੇ ਸਥਾਨਕ ਕਾਰੋਬਾਰੀ ਧਾਰਨਾ ਪ੍ਰਭਾਵਿਤ ਹੋਈ। ਵਿਦੇਸ਼ਾਂ 'ਚ ਡਾਲਰ ਦੇ ਮਜ਼ਬੂਤ ਹੋਣ ਨਾਲ ਨਿਵੇਸ਼ ਦੇ ਸੁਰੱਖਿਆ ਵਿਕਲਪ ਦੇ ਤੌਰ 'ਤੇ ਸਰਾਫਾ ਮੰਗ ਪ੍ਰਭਾਵਿਤ ਹੋਈ। ਅਮਰੀਕੀ ਵਿਆਜ ਦਰਾਂ 'ਚ ਵਾਧੇ ਦੀਆਂ ਉਮੀਦਾਂ ਦੇ ਕਾਰਨ ਵੀ ਬਹੁਮੁੱਲੀ ਧਾਤੂਆਂ ਦੀ ਮੰਗ ਪ੍ਰਭਾਵਿਤ ਹੋਈ। ਸੰਸਾਰਕ ਪੱਧਰ 'ਤੇ ਨਿਊਯਾਰਕ 'ਚ ਸੋਨਾ ਹਫਤਾਵਾਰੀ 'ਚ ਹਾਨੀ ਦਰਸਾਉਂਦਾ 1,241 ਡਾਲਰ ਪ੍ਰਤੀ ਔਂਸ ਜਦਕਿ ਚਾਂਦੀ 15.79 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਘਰੇਲੂ ਹਾਜ਼ਿਰ ਬਾਜ਼ਾਰ 'ਚ ਸਥਾਨਕ ਗਹਿਣਾ ਵਿਕਰੇਤਾਵਾਂ ਅਤੇ ਫੁਟਕਰ ਕਾਰੋਬਾਰੀਆਂ ਦੀ ਮੰਗ 'ਚ ਗਿਰਾਵਟ ਆਉਣ ਨਾਲ ਵੀ ਹਾਨੀ ਹੋਰ ਵਧ ਗਈ। ਰਾਸ਼ਟਰੀ ਰਾਜਧਾਨੀ 'ਚ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੇ ਮਾਮੂਲੀ ਸਮਰਥਨ ਦੇ ਕਾਰਨ ਕ੍ਰਮਵਾਰ: 31,650 ਰੁਪਏ ਅਤੇ 31,500 ਰੁਪਏ ਪ੍ਰਤੀ 10 ਗ੍ਰਾਮ ਸਥਿਰਤਾ ਦੇ ਰੁਖ ਨਾਲ ਸ਼ੁਰੂਆਤ ਹੋਈ। ਬਾਅਦ 'ਚ ਕਮਜ਼ੋਰ ਸੰਸਾਰਕ ਰੁਖ ਅਤੇ ਘਰੇਲੂ ਹਾਜ਼ਿਰ ਬਾਜ਼ਾਰ 'ਚ ਸਥਾਨਕ ਗਹਿਣਾ ਵਿਕਰੇਤਾਵਾਂ ਦੀ ਮੰਗ ਘਟਣ ਦੌਰਾਨ ਇਹ ਕੀਮਤਾਂ ਕ੍ਰਮਵਾਰ: 560-560 ਰੁਪਏ ਦੀ ਹਾਨੀ ਨਾਲ ਕ੍ਰਮਵਾਰ : 31,090 ਰੁਪਏ ਅਤੇ 30,940 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਹਾਲਾਂਕਿ ਸੀਮਿਤ ਸੌਦਿਆਂ ਦੇ ਵਿਚਕਾਰ ਸੀਮਿਤ ਦਾਅਰੇ 'ਚ ਘਾਟੇ-ਵਾਧੇ ਦੇ ਬਾਅਦ ਗਿੰਨੀ ਦੀ ਕੀਮਤ ਹਫਤਾਵਾਰੀ 'ਚ 24,800 ਰੁਪਏ ਪ੍ਰਤੀ ਅੱਠ ਗ੍ਰਾਮ ਦੇ ਉੱਚ ਹਫਤਾਵਾਰੀ ਦੇ ਪੱਧਰ 'ਤੇ ਹੀ ਪਹੁੰਚੀ। ਸੋਨੇ ਦੀ ਤਰ੍ਹਾਂ ਚਾਂਦੀ ਤਿਆਰ ਦੀ ਕੀਮਤ ਵੀ ਹਫਤਾਵਾਰੀ 'ਚ 585 ਰੁਪਏ ਦੀ ਗਿਰਾਵਟ ਨਾਲ 39,915 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਚਾਂਦੀ ਹਫਤਾਵਾਰੀ ਡਿਲਿਵਰੀ ਦੀ ਕੀਮਤ 745 ਰੁਪਏ ਦੀ ਹਾਨੀ ਦੇ ਨਾਲ 39,045 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਸਮੀਖਿਆਧੀਨ ਸਮੇਂ 'ਚ ਚਾਂਦੀ ਦੇ ਸਿੱਕਿਆਂ ਦੀ ਕੀਮਤ ਵੀ ਹਫਤਾਵਾਰੀ 'ਚ 1,000 ਰੁਪਏ ਦੀ ਹਾਨੀ ਦੇ ਨਾਲ ਲਿਵਾਲ 74,000 ਰੁਪਏ ਅਤੇ ਬਿਕਵਾਲੀ 75,000 ਰੁਪਏ ਪ੍ਰਤੀ ਸੈਂਕੜਾ 'ਤੇ ਬੰਦ ਹੋਈ।