ਸੋਨੇ ਤੇ ਚਾਂਦੀ ਦੇ ਘਟੇ ਰੇਟ, ਜਾਣੋ ਅੱਜ ਦਾ ਮੁੱਲ

11/25/2017 2:58:24 PM

ਨਵੀਂ ਦਿੱਲੀ— ਵਿਆਹਾਂ-ਸ਼ਾਦੀਆਂ ਦਾ ਮੌਸਮ ਹੋਣ ਦੇ ਬਾਵਜੂਦ ਗਹਿਣਿਆਂ ਦੀ ਮੰਗ ਕਮਜ਼ੋਰ ਪੈਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 75 ਰੁਪਏ ਟੁੱਟ ਕੇ 30,450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਉਦਯੋਗਿਕ ਮੰਗ ਸੁਸਤ ਰਹਿਣ ਨਾਲ ਚਾਂਦੀ ਵੀ 200 ਰੁਪਏ ਦੀ ਗਿਰਾਵਟ ਨਾਲ 40,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕੀ। 

ਵਿਦੇਸ਼ੀ ਬਾਜ਼ਾਰਾਂ 'ਚ ਸ਼ੁੱਕਰਵਾਰ ਦੀ ਗਿਰਾਵਟ ਦਾ ਅਸਰ ਵੀ ਸਥਾਨਕ ਬਾਜ਼ਾਰ 'ਤੇ ਦਿਸਿਆ। ਹਫਤੇ ਦੇ ਅਖੀਰ 'ਤੇ ਸੋਨਾ ਹਾਜ਼ਰ 0.3 ਡਾਲਰ ਡਿੱਗ ਕੇ 1,287.83 ਡਾਲਰ ਪ੍ਰਤੀ ਔਂਸ 'ਤੇ ਰਿਹਾ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 4.2 ਡਾਲਰ ਟੁੱਟ ਕੇ 1,288 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬਾਅਦ 'ਚ ਹੋਈ ਮੁਨਾਫਾ ਵਸੂਲੀ ਨਾਲ ਸੋਨੇ 'ਚ ਕੌਮਾਂਤਰੀ ਪੱਧਰ 'ਤੇ ਗਿਰਾਵਟ ਰਹੀ ਸੀ। ਚਾਂਦੀ ਹਾਜ਼ਰ ਵੀ 0.3 ਫੀਸਦੀ ਟੁੱਟ ਕੇ 16.98 ਡਾਲਰ ਪ੍ਰਤੀ ਔਂਸ 'ਤੇ ਰਹੀ।