ਰਿਕਾਰਡ ਉੱਚਾਈ ਦੇ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਭਾਰੀ ਗਿਰਾਵਟ

03/13/2020 4:42:10 PM

ਨਵੀਂ ਦਿੱਲੀ—ਕਮਜ਼ੋਰ ਗਹਿਣਾ ਮੰਗ ਅਤੇ ਡਾਲਰ ਦੀ ਤੁਲਨਾ 'ਚ ਰੁਪਏ 'ਚ ਜਾਰੀ ਗਿਰਾਵਟ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਅੱਜ 43,170  ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਿਆ ਹੈ। ਚਾਂਦੀ ਵੀ 2,983 ਰੁਪਏ ਦੀ ਵੱਡੀ ਗਿਰਾਵਟ ਨਾਲ 43,855 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ। ਵਿਦੇਸ਼ਾਂ 'ਚ ਵੀਰਵਾਰ ਨੂੰ ਦੋਵੇ ਪੀਲੀ ਧਾਤੂ 'ਚ ਰਹੀ ਇਕ ਫੀਸਦੀ ਤੋਂ ਜ਼ਿਆਦਾ ਦੀ ਨਰਮੀ ਨੇ ਵੀ ਘਰੇਲੂ ਬਾਜ਼ਾਰ 'ਚ ਇਸ 'ਤੇ ਦਬਾਅ ਪਾਇਆ। ਹਾਲਾਂਕਿ ਅੱਜ ਇਸ 'ਚ ਕੁਝ ਸੁਧਾਰ ਦੇਖਿਆ ਗਿਆ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ ਅੱਜ 7.8 ਡਾਲਰ ਚੜ੍ਹ ਕੇ 1,584.35 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਉੱਧਰ ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦ 4.60 ਡਾਲਰ ਟੁੱਟ ਕੇ 1,585.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 15.73 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ।

Aarti dhillon

This news is Content Editor Aarti dhillon