ਸੋਨੇ-ਚਾਂਦੀ ਦੀ ਕੀਮਤ ''ਚ ਉਛਾਲ, ਜਾਣੋ ਅੱਜ ਦੇ ਭਾਅ

10/09/2019 4:19:07 PM

ਨਵੀਂ ਦਿੱਲੀ—ਸੰਸਾਰਕ ਕਾਰਕਾਂ ਦੇ ਨਾਲ ਸਥਾਨਕ ਗਹਿਣਾ ਮੰਗ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਬੁੱਧਵਾਰ ਨੂੰ 120 ਰੁਪਏ ਚਮਕ ਕੇ ਇਕ ਮਹੀਨੇ ਦੇ ਸਭ ਤੋਂ ਉੱਚੇ ਪੱਧਰ 39,510 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ। ਚਾਂਦੀ ਵੀ 990 ਰੁਪਏ ਦੀ ਛਲਾਂਗ ਲਗਾ ਕੇ ਦੋ ਹਫਤੇ ਦੇ ਸਭ ਤੋਂ ਉੱਚੇ ਪੱਧਰ 47,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ।
ਵਿਦੇਸ਼ਾਂ 'ਚ ਮੰਗਲਵਾਰ ਨੂੰ ਸੋਨੇ 'ਚ ਇਕ ਫੀਸਦੀ ਤੋਂ ਜ਼ਿਆਦਾ ਦਾ ਉਛਾਲ ਰਿਹਾ। ਦੁਸਿਹਰੇ ਦੇ ਮੌਕੇ 'ਤੇ ਮੰਗਲਵਾਰ ਨੂੰ ਬੰਦ ਰਹਿਣ ਦੇ ਬਾਅਦ ਅੱਜ ਸਥਾਨਕ ਬਾਜ਼ਾਰ ਖੁੱਲ੍ਹਣ 'ਤੇ ਉਸ ਦਾ ਅਸਰ ਦਿਸਿਆ। ਤਿਓਹਾਰਾਂ ਤੋਂ ਪਹਿਲਾਂ ਗਹਿਣਾ ਨਿਰਮਾਤਾਵਾਂ ਵਲੋਂ ਰਹੀ ਮੰਗ ਨੇ ਵੀ ਸੋਨੇ ਦੇ ਵਾਧੇ 'ਚ ਯੋਗਦਾਨ ਦਿੱਤਾ। ਲੰਡਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਇਥੇ ਪੀਲੀ ਧਾਤੂ 'ਚ ਮਾਮੂਲੀ ਗਿਰਾਵਟ ਰਹੀ। ਸੋਨਾ ਹਾਜ਼ਿਰ 1.97 ਡਾਲਰ ਫਿਸਲ ਕੇ 1,505.25 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਉੱਧਰ ਭਵਿੱਖ 'ਚ ਕੀਮਤ ਵਧਣ ਦੀ ਉਮੀਦ 'ਚ ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 6.50 ਡਾਲਰ ਦੇ ਵਾਧੇ 'ਚ 1,510.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰ ਯੁੱਧ ਨੂੰ ਲੈ ਕੇ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਗੱਲਬਾਤ 'ਚ ਹੱਲ ਦੀ ਸੰਭਾਵਨਾ ਘੱਟ ਹੋਣ ਨਾਲ ਨਿਵੇਸ਼ਕ ਅਜੇ ਸਾਵਧਾਨੀ ਵਰਤ ਰਹੇ ਹਨ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.14 ਡਾਲਰ ਦੇ ਤੇਜ਼ੀ ਨਾਲ 17.86 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।

Aarti dhillon

This news is Content Editor Aarti dhillon