ਸੋਨਾ-ਚਾਂਦੀ ਦੀਆਂ ਕੀਮਤਾਂ ਨੇ ਦਿੱਤੀ ਖੁਸ਼ਖਬਰੀ

11/09/2018 4:39:13 PM

ਨਵੀਂ ਦਿੱਲੀ — ਦੀਵਾਲੀ ਤੋਂ ਬਾਅਦ ਦੋਵੇਂ ਧਾਤੂਆਂ ਮੰਗ ਸੁਸਤ ਪੈਣ ਅਤੇ ਗਲੋਬਲ ਬਜ਼ਾਰਾਂ 'ਚ ਦੋਵੇਂ ਕੀਮਤੀ ਧਾਤੂਆਂ ਦੀ ਚਮਕ ਫਿੱਕੀ ਪੈਣ ਕਾਰਨ ਦਿੱਲੀ ਸਰਾਫਾ ਬਜ਼ਾਰ ਵਿਚ ਸ਼ੁੱਕਰਵਾਰ ਨੂੰ ਸੋਨਾ 360 ਰੁਪਏ ਟੁੱਟ ਕੇ ਆਪਣੇ ਦੋ ਹਫਤਿਆਂ ਦੇ ਹੇਠਲੇ ਪੱਧਰ 32,350 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਇਸ ਦੌਰਾਨ ਸਿੱਕਾ ਨਿਰਮਾਤਾਵਾਂ ਦੀ ਮੰਗ ਕਮਜ਼ੋਰ ਪੈਣ ਅਤੇ ਉਦਯੋਗਿਕ ਮੰਗ ਘਟਣ ਕਾਰਨ ਚਾਂਦੀ ਵੀ 900 ਰੁਪਏ ਗੋਤਾ ਲਗਾਉਂਦੀ ਹੋਈ 5 ਹਫਤੇ ਦੇ ਹੇਠਲੇ ਪੱਧਰ 38,400 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।

ਅੰਤਰਰਾਸ਼ਟਰੀ ਬਜ਼ਾਰ ਵਿਚ ਲੰਡਨ ਦਾ ਸੋਨਾ ਹਾਜਿਰ ਅੱਜ 3.70 ਡਾਲਰ ਦੀ ਗਿਰਾਵਟ 'ਚ 1,219.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਦਸੰਬਰ 'ਚ ਅਮਰੀਕੀ ਸੋਨਾ ਵਾਇਦਾ ਵੀ 5.10 ਡਾਲਰ ਦੀ ਗਿਰਾਵਟ 'ਚ 1,220.00 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਇਸ ਦੌਰਾਨ ਚਾਂਦੀ 0.03 ਡਾਲਰ ਦੀ ਤੇਜ਼ੀ 'ਚ 14.37 ਡਾਲਰ ਪ੍ਰਤੀ ਔਂਸ ਬੋਲੀ ਗਈ।

ਬਜ਼ਾਰ ਵਿਸ਼ਲੇਸ਼ਕਾਂ ਮੁਤਾਬਕ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੀ ਬਾਸਕਿਟ 'ਚ ਡਾਲਰ ਦੀ ਮਜ਼ਬੂਤੀ ਨਾਲ ਕੌਮਾਂਤਰੀ ਬਜ਼ਾਰ ਵਿਚ ਪੀਲੀ ਧਾਤੂ ਦਾ ਦਬਾਅ ਵਧਿਆ ਹੈ। ਇਸ ਤੋਂ ਇਲਾਵਾ ਅਮਰੀਕੀ ਫੈਡਰਲ ਰਿਜ਼ਰਵ ਵਲੋਂ ਦਸੰਬਰ 'ਚ ਵਿਆਜ ਦਰ ਵਧਾਏ ਜਾਣ ਦੇ ਸੰਕੇਤ  ਦਿੱਤੇ ਜਾਣ ਦੇ ਬਾਅਦ ਵੀ ਨਿਵੇਸ਼ਕਾਂ ਦਾ ਰੁਝਾਨ ਸੁਰੱਖਿਅਤ ਨਿਵੇਸ਼ ਵੱਲ ਘਟਿਆ ਹੈ। ਘਰੇਲੂ ਬਜ਼ਾਰ ਵਿਚ ਧਨਤੇਰਸ ਦੇ ਬਾਅਦ ਤਿਓਹਾਰੀ ਮੰਗ ਘੱਟ ਗਈ ਹੈ ਜਿਸ ਕਾਰਨ ਸੋਨੇ ਦੀ ਚਮਕ ਫਿੱਕੀ ਪੈ ਗਈ ਹੈ।

ਦਿੱਲੀ ਸਰਾਫਾ ਬਜ਼ਾਰ ਵਿਚ ਦੋਵਾਂ ਧਾਤੂਆਂ ਦੀ ਕੀਮਤ(ਰੁਪਏ 'ਚ)

ਸੋਨਾ ਸਟੈਂਡਰਡ ਪ੍ਰਤੀ 10 ਗ੍ਰਾਮ : 32,350
ਸੋਨਾ ਭਟੂਰ ਪ੍ਰਤੀ 10 ਗ੍ਰਾਮ : 32,100
ਚਾਂਦੀ ਹਾਜਿਰ ਪ੍ਰਤੀ ਕਿਲੋਗ੍ਰਾਮ : 38,400
ਚਾਂਦੀ ਵਾਇਦਾ ਪ੍ਰਤੀ ਕਿਲੋਗ੍ਰਾਮ : 37,570
ਸਿੱਕਾ ਲਿਵਾਲੀ  ਪ੍ਰਤੀ ਸੈਂਕੜਾ : 75,000
ਸਿੱਕਾ ਬਿਕਵਾਲੀ ਪ੍ਰਤੀ ਸੈਂਕੜਾ : 76,000
ਗਿੰਨੀ ਪ੍ਰਤੀ 8 ਗ੍ਰਾਮ : 24,700