ਸੁਸਤ ਮੰਗ ਕਾਰਨ ਸੋਨਾ-ਚਾਂਦੀ ''ਚ ਆਈ ਗਿਰਾਵਟ

04/23/2019 5:08:45 PM

ਨਵੀਂ ਦਿੱਲੀ — ਗਲੋਬਲ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਨਰਮੀ ਦਾ ਅਸਰ ਮੰਗਲਵਾਰ ਨੂੰ ਦਿੱਲੀ ਸਰਾਫਾ ਬਜ਼ਾਰ ਵਿਚ ਵੀ ਦੇਖਿਆ ਗਿਆ ਅਤੇ ਸੋਨਾ 100 ਰੁਪਏ ਟੁੱਟ ਕੇ 32,770 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਿਆ। ਚਾਂਦੀ ਵੀ 145 ਰੁਪਏ ਦੀ ਗਿਰਾਵਟ ਨਾਲ 38,425 ਰੁਪਏ ਪ੍ਰਤੀ ਕਿਲੋਗਰਾਮ 'ਤੇ ਰਹੀ। ਲੰਡਨ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨਾ ਹਾਜਿਰ 2.80 ਡਾਲਰ ਟੁੱਟ ਕੇ 1,272.65 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਜੂਨ ਦਾ ਅਮਰੀਕੀ ਸੋਨਾ ਵਾਇਦਾ 2.90 ਡਾਲਰ ਦੀ ਗਿਰਾਵਟ ਨਾਲ 1,272.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ 'ਚ ਰਹੀ ਤੇਜ਼ੀ ਕਾਰਨ ਪੀਲੀ ਧਾਤ ਦਬਾਅ 'ਚ ਆਈ ਹੈ। ਇਹ ਅਜੇ ਚਾਰ ਮਹੀਨੇ ਦੇ ਹੇਠਲੇ ਤੋਂ ਜ਼ਿਆਦਾ ਉੱਪਰ ਨਹੀਂ ਹੈ। ਡਾਲਰ ਦੇ ਮਜ਼ਬੂਤ ਹੋਣ ਕਾਰਨ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਵਾਲੇ ਦੇਸ਼ਾਂ ਲਈ ਸੋਨੇ ਦਾ ਆਯਾਤ ਮਹਿੰਗਾ ਹੋ ਜਾਂਦਾ ਹੈ। ਇਸ ਕਰਕੇ ਇਸ ਦੀ ਕੀਮਤ ਵਿਚ ਨਰਮੀ ਆਉਂਦੀ ਹੈ।                                                                    

ਵਿਦੇਸ਼ਾਂ ਵਿਚ ਕਮਜ਼ੋਰ ਕੌਮਾਂਤਰੀ ਰੁਖ਼ ਵਿਚਕਾਰ ਸਟੋਰਿਆਂ ਨੇ ਆਪਣੇ ਸੌਦੇ ਦੇ ਆਕਾਰ ਨੂੰ ਘੱਟ ਕੀਤਾ ਜਿਸ ਕਾਰਨ ਮੰਗਲਵਾਰ ਨੂੰ ਵਾਇਦਾ ਕਾਰੋਬਾਰ ਵਿਚ ਚਾਂਦੀ 179 ਰੁਪਏ ਘੱਟ ਕੇ 38,358 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ । ਮਲਟੀ ਕਮਾਡਿਟੀ ਐਕਸਚੇਂਜ 'ਚ ਸਤੰਬਰ ਮਹੀਨੇ 'ਚ ਡਿਲਵਰੀ ਵਾਲੀ ਚਾਂਦੀ 179 ਰੁਪਏ ਯਾਨੀ 0.46 ਫੀਸਦੀ ਦੀ ਗਿਰਾਵਟ ਨਾਲ 38,358 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਇਸ ਵਿਚ 49 ਲਾਟ ਦਾ ਕਾਰੋਬਾਰ ਹੋਇਆ। ਇਸੇ ਤਰ੍ਹਾਂ ਮਈ ਡਿਲਵਰੀ ਵਾਲੀ ਚਾਂਦੀ ਵੀ 66 ਰੁਪਏ ਯਾਨੀ 0.18 ਫੀਸਦੀ ਘੱਟ ਕੇ 37,315 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਇਸ ਵਿਚ 19,738 ਲਾਟ ਦਾ ਕਾਰੋਬਾਰ ਹੋਇਆ। ਵਿਸ਼ਲੇਸ਼ਕਾਂ ਨੇ ਕਿਹਾ ਕਿ ਗਲੋਬਲ ਬਜ਼ਾਰਾਂ ਵਿਚ ਕਮਜ਼ੋਰੀ ਦੇ ਰੁਖ਼ ਕਾਰਨ ਸੋਟਰਿਆਂ ਵਲੋਂ ਆਪਣੇ ਸੌਦੇ ਦਾ ਆਕਾਰ ਘੱਟ ਕਰਨ ਨਾਲ ਵਾਇਦਾ ਕਾਰੋਬਾਰ 'ਚ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਆਈ। ਅੰਤਰਰਾਸ਼ਟਰੀ ਬਜ਼ਾਰ 'ਚ ਨਿਊਯਾਰਕ 'ਚ ਚਾਂਦੀ 0.23 ਫੀਸਦੀ ਘੱਟ ਕੇ 15.07 ਡਾਲਰ ਪ੍ਰਤੀ ਔਂਸ ਰਹਿ ਗਈ।