ਸੋਨੇ-ਚਾਂਦੀ ''ਚ ਗਿਰਾਵਟ, ਜਾਣੋ ਅੱਜ ਦੇ ਮੁੱਲ

Monday, Apr 30, 2018 - 02:25 PM (IST)

ਸੋਨੇ-ਚਾਂਦੀ ''ਚ ਗਿਰਾਵਟ, ਜਾਣੋ ਅੱਜ ਦੇ ਮੁੱਲ

ਨਵੀਂ ਦਿੱਲੀ— ਸੋਨੇ ਦੀ ਕੀਮਤ 'ਚ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਗਿਰਾਵਟ ਦੇਖਣ ਨੂੰ ਮਿਲੀ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 120 ਰੁਪਏ ਘੱਟ ਕੇ 32,200 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ। ਸੋਨੇ ਭਟੂਰ ਦੀ ਕੀਮਤ ਵੀ ਇੰਨੇ ਰੁਪਏ ਹੀ ਘੱਟ ਕੇ 32,050 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੋਲੀ ਗਈ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,800 ਰੁਪਏ 'ਤੇ ਸਥਿਰ ਰਹੀ। ਉੱਥੇ ਹੀ, ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਸੁਸਤ ਪੈਣ ਨਾਲ ਚਾਂਦੀ ਵੀ 150 ਰੁਪਏ ਦਾ ਗੋਤਾ ਲਾ ਕੇ 40,300 ਰੁਪਏ ਪ੍ਰਤੀ ਕੋਲਗ੍ਰਾਮ 'ਤੇ ਪਹੁੰਚ ਗਈ।

ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰਾਂ 'ਚ ਕਮਜ਼ੋਰ ਰੁਖ਼ ਅਤੇ ਸਥਾਨਕ ਜਿਊਲਰਾਂ ਦੀ ਹਲਕੀ ਮੰਗ ਕਾਰਨ ਕੀਮਤੀ ਧਾਤਾਂ 'ਚ ਨਰਮੀ ਆਈ ਹੈ। ਇਸ ਦੇ ਇਲਾਵਾ ਕੁਝ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਨਾਲ ਸੁਰੱਖਿਅਤ ਨਿਵੇਸ਼ ਦੇ ਰੂਪ 'ਚ ਸੋਨੇ ਦੀ ਮੰਗ ਘਟਣ ਨਾਲ ਵੀ ਕੌਮਾਂਤਰੀ ਪੱਧਰ 'ਤੇ ਕਮਜ਼ੋਰ ਰੁਖ਼ ਦੇਖਣ ਨੂੰ ਮਿਲਿਆ। ਕੌਮਾਂਤਰੀ ਪੱਧਰ 'ਤੇ ਸਿੰਗਾਪੁਰ 'ਚ ਸੋਨੇ ਦੀ ਕੀਮਤ 0.43 ਫੀਸਦੀ ਦੀ ਗਿਰਾਵਟ ਨਾਲ 1,316.90 ਡਾਲਰ ਪ੍ਰਤੀ ਔਂਸ 'ਤੇ ਆ ਗਈ, ਜਦੋਂ ਕਿ ਚਾਂਦੀ ਦੀ ਕੀਮਤ ਵੀ 0.36 ਫੀਸਦੀ ਟੁੱਟ ਕੇ 16.40 ਡਾਲਰ ਪ੍ਰਤੀ ਔਂਸ 'ਤੇ ਰਹੀ।


Related News