ਸੋਨਾ-ਚਾਂਦੀ ਦੀਆਂ ਕੀਮਤਾਂ ਮੁੜ ਵਧੀਆਂ, ਜਾਣੋ ਨਵੇਂ ਭਾਅ

09/18/2020 6:28:17 PM

ਨਵੀਂ ਦਿੱਲੀ(ਭਾਸ਼ਾ) — ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਕੀਮਤੀ ਧਾਤੂਆਂ 'ਚ ਮਜ਼ਬੂਤੀ ਦੇ ਰੁਖ਼ ਕਾਰਨ ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਨੇ ਦਾ ਭਾਅ ਸ਼ੁੱਕਰਵਾਰ ਨੂੰ 224 ਰੁਪਏ ਦੀ ਤੇਜ਼ੀ ਨਾਲ 52,672 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ ਸੋਨਾ 52,448 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। 

ਚਾਂਦੀ ਦੀ ਕੀਮਤ ਵੀ 620 ਰੁਪਏ ਦੀ ਤੇਜ਼ੀ ਨਾਲ 69,841 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ, ਜਿਹੜੀ ਕਿ ਪਹਿਲਾਂ 69,221 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਤਪਨ ਪਟੇਲ ਨੇ ਕਿਹਾ, 'ਅੰਤਰਰਾਸ਼ਟਰੀ ਕੀਮਤਾਂ ਵਿਚ ਮਜ਼ਬੂਤੀ ਨਾਲ ਦਿੱਲੀ ਸਰਾਫ਼ਾ ਹਾਜਿਰ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ ਵਿਚ 224 ਰੁਪਏ ਦੀ ਤੇਜ਼ੀ ਆਈ ਹੈ'।

ਇਹ ਵੀ ਦੋਖੇ : ਸਸਤਾ ਹੋਇਆ ਸੋਨਾ-ਚਾਂਦੀ, 1200 ਰੁਪਏ ਤੱਕ ਘਟੀਆਂ ਕੀਮਤਾਂ, ਜਾਣੋ ਅੱਜ ਦਾ ਨਵਾਂ ਭਾਅ

ਸ਼ੁੱਕਰਵਾਰ ਨੂੰ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ 21 ਪੈਸੇ ਦੀ ਤੇਜ਼ੀ ਦੇ ਨਾਲ 73.45 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਤੇਜ਼ੀ ਦਰਸਾਉਂਦਾ ਹੋਇਆ 1,954 ਡਾਲਰ ਪ੍ਰਤੀ ਔਂਸ ਹੋ ਗਿਆ ਅਤੇ ਚਾਂਦੀ 27.13 ਡਾਲਰ ਪ੍ਰਤੀ ਔਂਸ 'ਤੇ ਰਹੀ।

ਇਹ ਵੀ ਦੋਖੇ : ਵਿਸ਼ਵ ਬੈਂਕ ਦੇ ਮਨੁੱਖੀ ਪੂੰਜੀ ਸੂਚਕ ਅੰਕ ’ਚ ਭਾਰਤ ਇਕ ਸਥਾਨ ਹੇਠਾਂ ਖਿਸਕਿਆ,ਪਿਛਲੇ ਸਾਲ 


Harinder Kaur

Content Editor

Related News