ਸੋਨਾ-ਚਾਂਦੀ ਹੋਏ ਸਸਤੇ, ਜਾਣੋ 10 ਗ੍ਰਾਮ ਸੋਨੇ ਦੇ ਰੇਟ

10/30/2017 3:11:17 PM

ਨਵੀਂ ਦਿੱਲੀ— ਕੌਮਾਂਤਰੀ ਬਾਜ਼ਾਰ 'ਤੇ ਰਹੀ ਗਿਰਾਵਟ ਵਿਚਕਾਰ ਸਥਾਨਕ ਪੱਧਰ 'ਤੇ ਗਹਿਣਾ ਮੰਗ ਦੀ ਸੁਸਤੀ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 75 ਰੁਪਏ ਡਿੱਗ ਕੇ 30,275 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਸੰਸਾਰਕ ਦਬਾਅ ਅਤੇ ਉਦਯੋਗਿਕ ਗਾਹਕੀ ਘੱਟ ਹੋਣ ਨਾਲ ਚਾਂਦੀ ਵੀ 200 ਰੁਪਏ ਸਸਤੀ ਹੋ ਕੇ 40,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੋਲੀ ਗਈ। 

ਕੌਮਾਂਤਰੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ 3.25 ਡਾਲਰ ਘੱਟ ਕੇ 1,269.70 ਡਾਲਰ ਪ੍ਰਤੀ ਔਂਸ 'ਤੇ ਵਿਕਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 1.4 ਡਾਲਰ ਡਿੱਗ ਕੇ 1,270.4 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਵੀ 0.07 ਡਾਲਰ ਟੁੱਟ ਕੇ 16.73 ਡਾਲਰ ਪ੍ਰਤੀ ਔਂਸ 'ਤੇ ਰਹੀ। ਮਾਹਰਾਂ ਦਾ ਕਹਿਣਾ ਹੈ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਕਮਜ਼ੋਰ ਪਿਆ ਹੈ ਪਰ ਕੌਮਾਂਤਰੀ ਪੱਧਰ 'ਤੇ ਨਿਵੇਸ਼ਕ ਕਈ ਕਾਰਨਾਂ ਨਾਲ ਸੋਨੇ 'ਚ ਨਿਵੇਸ਼ 'ਤੇ ਸਾਵਧਾਨੀ ਵਰਤ ਰਹੇ ਹਨ। ਨਿਵੇਸ਼ਕ ਫੈਡਰਲ ਓਪਨ ਮਾਰਕੀਟ ਕਮੇਟ, ਬ੍ਰਿਟੇਨ ਅਤੇ ਜਾਪਾਨ ਦੇ ਸੈਂਟਰਲ ਬੈਂਕਾਂ ਦੇ ਇਸ ਹਫਤੇ ਹੋਣ ਵਾਲੀਆਂ ਬੈਠਕਾਂ ਦੇ ਨਤੀਜੇ ਦੀ ਉਡੀਕ ਕਰ ਰਹੇ ਹਨ। ਇਸ ਦੇ ਇਲਾਵਾ ਨਿਵੇਸ਼ਕ ਫੈਡਰਲ ਰਿਜ਼ਰਵ ਦੇ ਨਵੇਂ ਮੁਖੀ ਦੇ ਨਾਮ ਨੂੰ ਲੈ ਕੇ ਵੀ ਉਡੀਕ 'ਚ ਹਨ।