ਸੋਨਾ ਚਾਰ ਅਤੇ ਚਾਂਦੀ ਤਿੰਨ ਮਹੀਨੇ ਦੇ ਸਭ ਤੋਂ ਉੱਚੇ ਪੱਧਰ ''ਤੇ

06/25/2019 4:42:44 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਪੀਲੀ ਧਾਤੂ ਦੇ ਛੇ ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਮੰਗਲਵਾਰ ਨੂੰ ਸੋਨਾ 200 ਰੁਪਏ ਚਮਕ ਕੇ ਚਾਰ ਮਹੀਨੇ ਦੇ ਸਭ ਤੋਂ ਉੱਚੇ ਪੱਧਰ 34,470 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ ਵੀ 110 ਰੁਪਏ ਦੇ ਵਾਧੇ ਨਾਲ ਚਾਰ ਮਹੀਨੇ ਤੋਂ ਜ਼ਿਆਦਾ ਦੇ ਸਭ ਤੋਂ ਉੱਚੇ ਪੱਧਰ 39,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਕੌਮਾਂਤਰੀ ਬਾਜ਼ਾਰ ਚ ਸੋਨੇ-ਚਾਂਦੀ 'ਚ ਵਾਧਾ ਜਾਰੀ ਰਿਹਾ। ਲੰਡਨ ਅਤੇ ਸੋਨਾ ਹਾਜ਼ਿਰ 7.60 ਡਾਲਰ ਦੀ ਤੇਜ਼ੀ ਨਾਲ 1,430.35 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਇਕ ਸਮੇਂ ਇਹ 1,438.63 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਸੀ ਜੋ ਛੇ ਸਾਲ ਦਾ ਸਭ ਤੋਂ ਉੱਚਾ ਪੱਧਰ ਹੈ। ਭਵਿੱਖ 'ਚ ਕੀਮਤਾਂ ਹੋਰ ਵਧਣ ਦੀ ਉਮੀਦ 'ਚ ਅਗਸਤ ਦਾ ਅਮਰੀਕੀ ਸੋਨਾ ਵਾਇਦਾ 15.40 ਡਾਲਰ ਦੇ ਵਾਧੇ ਨਾਲ 1,433.60 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕੀ ਅਤੇ ਈਰਾਨ ਦੇ ਵਿਚਕਾਰ ਜਾਰੀ ਭੂ-ਰਾਜਨੀਤਿਕ ਤਣਾਅ ਨਾਲ ਸੁਰੱਖਿਅਤ ਨਿਵੇਸ਼ ਦੇ ਰੂਪ 'ਚ ਸੋਨੇ ਦਾ ਆਕਰਸ਼ਣ ਵਧਿਆ ਹੈ। ਨਾਲ ਹੀ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੀ ਗਿਰਾਵਟ ਨਾਲ ਵੀ ਸੋਨੇ ਦੀ ਚਮਕ ਤੇਜ਼ ਹੋਈ ਹੈ। ਵਿਦੇਸ਼ਾਂ 'ਚ ਚਾਂਦੀ ਹਾਜ਼ਿਰ ਵੀ 0.03 ਡਾਲਰ ਦੇ ਵਾਧੇ 'ਚ 15.41 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ। 

Aarti dhillon

This news is Content Editor Aarti dhillon