ਸਰਾਫਾ ਬਾਜ਼ਾਰ : 50 ਰੁਪਏ ਡਿੱਗਾ ਸੋਨਾ, ਚਾਂਦੀ ਵੀ ਹੋਈ ਸਸਤੀ

04/24/2019 3:27:37 PM

ਨਵੀਂ ਦਿੱਲੀ— ਬੁੱਧਵਾਰ ਸੋਨੇ ਅਤੇ ਚਾਂਦੀ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 50 ਰੁਪਏ ਸਸਤਾ ਹੋ ਕੇ 32,720 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਉੱਥੇ ਹੀ, ਚਾਂਦੀ ਵੀ 200 ਰੁਪਏ ਡਿੱਗ ਕੇ ਇਕ ਹਫਤੇ ਤੋਂ ਵੱਧ ਦੇ ਹੇਠਲੇ ਪੱਧਰ 38,225 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕੀ।
 

 

ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਸਰਾਫਾ ਬਾਜ਼ਾਰ 'ਚ ਜਿਊਲਰਾਂ ਦੀ ਮੰਗ ਛਿੱਟਪੁਟ ਰਹਿਣ ਨਾਲ ਸੋਨੇ ਦੀ ਕੀਮਤ ਡਿੱਗੀ ਹੈ। ਉੱਥੇ ਹੀ, ਵਿਦੇਸ਼ਾਂ 'ਚ ਡਾਲਰ ਦੇ ਮਜਬੂਤ ਹੋਣ ਨਾਲ ਸੋਨੇ ਦੀ ਮੰਗ ਘਟ ਰਹੀ। ਇਸ ਵਜ੍ਹਾ ਨਾਲ ਸੋਨਾ ਹਾਜ਼ਰ 0.3 ਫੀਸਦੀ ਦੀ ਗਿਰਾਵਟ ਨਾਲ 1,268.84 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਦੇ ਕਾਰੋਬਾਰ ਦੌਰਾਨ ਇਹ 1,265.90 ਡਾਲਰ ਤਕ ਡਿੱਗਾ ਸੀ, ਜੋ ਇਸ ਸਾਲ ਦਾ ਸਭ ਤੋਂ ਹੇਠਲਾ ਪੱਧਰ ਸੀ।
ਬਾਜ਼ਾਰ ਜਾਣਕਾਰਾਂ ਮੁਤਾਬਕ, ਭਵਿੱਖ 'ਚ ਕੀਮਤਾਂ ਵਧਣ ਦੀ ਉਮੀਦ 'ਚ ਜੂਨ ਦਾ ਅਮਰੀਕੀ ਸੋਨਾ ਵਾਇਦਾ 2.10 ਡਾਲਰ ਚੜ੍ਹ ਕੇ 1,275.30 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਮਜਬੂਤ ਹੋਣ ਨਾਲ ਸੋਨੇ ਦੀ ਕੀਮਤ ਘਟ ਹੋਈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ 0.4 ਫੀਸਦੀ ਦੀ ਗਿਰਾਵਟ ਨਾਲ 14.75 ਡਾਲਰ ਪ੍ਰਤੀ ਔਂਸ ਰਹਿ ਗਈ।