ਸੋਨੇ ਤੇ ਚਾਂਦੀ ਦੀਆਂ ਕੀਮਤਾਂ ''ਚ ਗਿਰਾਵਟ, ਜਾਣੋ ਕੀਮਤਾਂ

07/14/2020 9:35:06 PM

ਨਵੀਂ ਦਿੱਲੀ- ਸੋਨੇ ਦੀ ਕੀਮਤ 114 ਰੁਪਏ ਦੀ ਗਿਰਾਵਟ ਨਾਲ 49,996 ਰੁਪਏ ਪ੍ਰਤੀ 10 ਗ੍ਰਾਮ ਰਹੀ। ਸੋਮਵਾਰ ਨੂੰ ਸੋਨਾ 50,110 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। 

ਚਾਂਦੀ 140 ਰੁਪਏ ਤੋਂ ਹੇਠਾਂ ਖਿਸਕ ਕੇ 53,427 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ। ਸੋਮਵਾਰ ਨੂੰ ਇਸ ਦੇ ਬੰਦ ਹੋਣ ਦੀ ਕੀਮਤ 53,567 ਰੁਪਏ ਸੀ।
ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ ਕਿ ਸੋਨੇ ਦੀਆਂ ਕੌਮਾਂਤਰੀ ਕੀਮਤਾਂ ਵਿਚ ਤਕਨੀਕੀ ਸੁਧਾਰ ਕਾਰਨ ਦਿੱਲੀ ਵਿਚ 24 ਕੈਰਟ ਸੋਨਾ 114 ਰੁਪਏ ਨਰਮ ਪੈ ਗਿਆ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਨਰਮ ਹੋ ਕੇ 1,798 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਮਾਮੂਲੀ ਸੁਧਾਰ ਨਾਲ 19.03 ਡਾਲਰ ਪ੍ਰਤੀ ਔਂਸ 'ਤੇ ਸੀ। 

Sanjeev

This news is Content Editor Sanjeev