40 ਹਜ਼ਾਰ ਤੋਂ ਹੇਠਾਂ ਉਤਰਿਆ ਸੋਨਾ, ਚਾਂਦੀ ਵੀ 450 ਰੁਪਏ ਟੁੱਟੀ

08/30/2019 3:37:25 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਪੀਲੀ ਧਾਤੂ 'ਚ ਰਹੀ ਨਰਮੀ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਸ਼ੁੱਕਰਵਾਰ ਨੂੰ 500 ਰੁਪਏ ਟੁੱਟ ਕੇ 39,720 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ | ਚਾਂਦੀ ਵੀ 450 ਰੁਪਏ ਦੀ ਗਿਰਾਵਟ 'ਚ 48,600 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ | ਇਸ ਤੋਂ ਪਹਿਲਾਂ ਵੀਰਵਾਰ ਨੂੰ ਪਹਿਲੀ ਵਾਰ ਸੋਨਾ 40 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਦੇ ਪਾਰ ਅਤੇ ਚਾਂਦੀ 49 ਹਜ਼ਾਰ ਰੁਪਏ ਦੇ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਪਹੰੁਚੀ ਸੀ | ਨਾਲ ਹੀ ਚਾਂਦੀ ਦੇ ਸਿੱਕਿਆਂ ਦੀ ਕੀਮਤ ਵੀ ਕੱਲ ਪਹਿਲੀ ਵਾਰ ਇਕ ਹਜ਼ਾਰ ਰੁਪਏ ਜਾਂ ਇਕ ਲੱਖ ਰੁਪਏ ਪ੍ਰਤੀ ਸੈਂਕੜਾ ਦੇ ਪਾਰ ਪਹੁੰਚੀ ਗਈ ਸੀ | ਸਥਾਨਕ ਬਾਜ਼ਾਰ 'ਤੇ ਵਿਦੇਸ਼ੀ ਸਰਾਫਾ ਬਾਜ਼ਾਰਾਂ ਦਾ ਵੀ ਅਸਰ ਪਿਆ ਜਿਥੇ ਵੀਰਵਾਰ ਦੇ ਸੋਨੇ 'ਚ ਇਕ ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਰਹੀ ਅਤੇ ਨਰਮੀ ਦਾ ਕ੍ਰਮ ਅੱਜ ਵੀ ਜਾਰੀ ਰਿਹਾ | ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਉਥੇ ਸੋਨਾ ਹਾਜ਼ਿਰ ਇਕ ਡਾਲਰ ਫਿਸਲ ਕੇ 1,526.30 ਡਾਲਰ ਪ੍ਰਤੀ ਔਾਸ ਰਹਿ ਗਿਆ | ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 1.40 ਡਾਲਰ ਮਜ਼ਬੂਤ ਹੋਇਆ ਅਤੇ ਪੀਲੀ ਧਾਤੂ ਦਬਾਅ 'ਚ ਆਈ | ਕੌਮਾਂਤਰੀ ਬਾਜ਼ਾਰ 'ਚ ਚਾਂਦੀ ਦੀ ਤੇਜ਼ੀ ਅੱਜ ਵੀ ਜਾਰੀ ਰਹੀ | ਚਾਂਦੀ ਹਾਜ਼ਿਰ 0.23 ਡਾਲਰ ਚੜ੍ਹ ਕੇ 18.44 ਡਾਲਰ ਪ੍ਰਤੀ ਔਾਸ 'ਤੇ ਪਹੁੰਚ ਗਈ |

Aarti dhillon

This news is Content Editor Aarti dhillon