ਸੋਨਾ 200 ਰੁਪਏ ਚਮਕਿਆ, ਚਾਂਦੀ 350 ਰੁਪਏ ਉਛਲੀ

09/11/2019 3:31:05 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਪੀਲੀ ਧਾਤੂ 'ਚ ਰਹੀ ਤੇਜ਼ੀ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਸੋਨਾ 200 ਰੁਪਏ ਚਮਕ ਕੇ 39,170 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ। ਚਾਂਦੀ 350 ਰੁਪਏ ਦੀ ਤੇਜ਼ੀ ਲੈ ਕੇ 48,350 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 0.48 ਫੀਸਦੀ ਵਧ ਕੇ 1,492.70 ਡਾਲਰ ਪ੍ਰਤੀ ਔਂਸ 'ਤੇ ਰਿਹਾ। ਦਸੰਬਰ ਦਾ ਅਮਰੀਕਾ ਸੋਨਾ ਵਾਇਦਾ 0.01 ਫੀਸਦੀ ਫਿਸਲ ਕੇ 1,490.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਪੱਧਰ 'ਤੇ ਚਾਂਦੀ ਹਾਜ਼ਿਰ 0.74 ਫੀਸਦੀ ਵਧ ਕੇ 18.15 ਡਾਲਰ ਪ੍ਰਤੀ ਔਂਸ ਬੋਲੀ ਗਈ।

Aarti dhillon

This news is Content Editor Aarti dhillon