ਮੁੜ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਅੱਜ ਦਾ ਭਾਅ

11/04/2020 12:14:13 PM

ਨਵੀਂ ਦਿੱਲੀ : ਐਮ.ਸੀ.ਐਕਸ. 'ਤੇ ਦਸੰਬਰ ਡਿਲਿਵਰੀ ਵਾਲਾ ਸੋਨਾ ਪਿਛਲੇ ਸੈਸ਼ਨ ਵਿਚ 51,598 ਰੁਪਏ ਪ੍ਰਤੀ 10 ਗ੍ਰਾਮ 'ਤੇ ਭਾਅ 'ਤੇ ਬੰਦ ਹੋਇਆ ਸੀ। ਮੰਗਲਵਾਰ ਨੂੰ ਇਹ 278 ਰੁਪਏ ਦੀ ਗਿਰਾਵਟ ਨਾਲ 51,320 ਰੁਪਏ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਹੀ ਇਸ ਨੇ 51,260 ਰੁਪਏ ਦਾ ਘੱਟ ਤੋਂ ਘੱਟ ਪੱਧਰ ਅਤੇ 51,465 ਰੁਪਏ ਦਾ ਉਚਾ ਪੱਧਰ ਛੂਹ ਲਿਆ। ਸਵੇਰੇ ਸਾਢੇ 10 ਵਜੇ ਇਹ 252 ਰੁਪਏ ਦੀ ਗਿਰਾਵਟ ਨਾਲ 51,346 ਰੁਪਏ 'ਤੇ ਟਰੇਡ ਕਰ ਰਿਹਾ ਸੀ। ਫਰਵਰੀ ਡਿਲਿਵਰੀ ਵਾਲਾ ਸੋਨਾ ਵੀ 138 ਰੁਪਏ ਦੀ ਗਿਰਾਵਟ ਨਾਲ 51,570 ਰੁਪਏ 'ਤੇ ਟਰੇਡ ਕਰ ਰਿਹਾ ਸੀ।

ਇਹ ਵੀ ਪੜ੍ਹੋ : ਸ਼ਰਮਨਾਕ, ਧੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਮਾਂ ਨੂੰ ਹੋਈ 723 ਸਾਲ ਦੀ ਸਜ਼ਾ

ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਨੇ ਵਿਚ ਤੇਜ਼ੀ
ਦਿੱਲੀ ਸਰਾਫ਼ਾ ਬਾਜ਼ਾਰ ਵਿਚ ਮੰਗਲਵਾਰ ਨੂੰ ਸੋਨਾ 55 ਰੁਪਏ ਦੀ ਤੇਜ਼ੀ ਨਾਲ 51,735 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 50,680 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਤੇਜ਼ੀ ਨਾਲ 1,894 ਡਾਲਰ ਪ੍ਰਤੀ ਔਂਸ 'ਤੇ ਬੋਲਿਆ ਗਿਆ, ਜਦੋਂਕਿ ਚਾਂਦੀ 24 ਡਾਲਰ ਪ੍ਰਤੀ ਔਂਸ 'ਤੇ ਬਣੀ ਰਹੀ।

ਇਹ ਵੀ ਪੜ੍ਹੋ : ਸਿਰਫ਼ 4 ਮਹੀਨਿਆਂ 'ਚ ਪਤੰਜਲੀ ਨੇ ਵੇਚੀਆਂ 25 ਲੱਖ ਕੋਰੋਨਿਲ ਕਿੱਟਾਂ, ਹੋਈ 250 ਕਰੋੜ ਦੀ ਕਮਾਈ

ਵਾਇਦਾ ਕੀਮਤਾਂ ਵਿਚ ਗਿਰਾਵਟ
ਕਮਜ਼ੋਰ ਹਾਜ਼ਿਰ ਮੰਗ ਕਾਰਨ ਕਾਰੋਬਾਰੀਆਂ ਨੇ ਆਪਣੇ ਜਮ੍ਹਾ ਸੌਦਿਆਂ ਦੀ ਕਟਾਨ ਕੀਤੀ, ਜਿਸ ਨਾਲ ਵਾਇਦਾ ਬਾਜ਼ਾਰ ਵਿਚ ਮੰਗਲਵਾਰ ਨੂੰ ਸੋਨੇ ਦਾ ਭਾਅ 0.25 ਫ਼ੀਸਦੀ ਦੀ ਗਿਰਾਵਟ ਨਾਲ 50,938 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਮਲਟੀ ਕਮੋਡਿਟੀ ਐਕਸਚੇਂਜ ਵਿਚ ਦਸੰਬਰ ਮਹੀਨੇ ਵਿਚ ਡਿਲਿਵਰੀ ਵਾਲੇ ਸੋਨੇ ਦੀ ਕੰਟਰੈਕਟ ਦੀ ਕੀਮਤ 129 ਰੁਪਏ ਯਾਨੀ 0.25 ਫ਼ੀਸਦੀ ਦੀ ਗਿਰਾਵਟ ਨਾਲ 50,938 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਇਸ ਕੰਟਰੈਕਟ ਵਿਚ 12,779 ਲਾਟ ਲਈ ਕਾਰੋਬਾਰ ਕੀਤਾ ਗਿਆ। ਹਾਲਾਂਕਿ ਨਿਊਯਾਰਕ ਵਿਚ ਸੋਨਾ 0.07 ਫ਼ੀਸਦੀ ਦੀ ਤੇਜ਼ੀ ਨਾਲ 1,893.80 ਡਾਲਰ ਪ੍ਰਤੀ ਔਂਸ ਹੋ ਗਿਆ।

cherry

This news is Content Editor cherry