GoFirst ਨੇ ਉਡਾਣਾਂ ਨੂੰ ਫਿਰ 16 ਜੂਨ ਤੱਕ ਕੀਤਾ ਰੱਦ, ਯਾਤਰੀਆਂ ਨੂੰ ਟਿਕਟ ਦੇ ਪੈਸੇ ਜਲਦ ਹੋਣਗੇ ਰਿਫੰਡ

06/14/2023 10:23:49 AM

ਬਿਜ਼ਨੈੱਸ ਡੈਸਕ—ਸੰਚਾਲਨ ਦੇ ਸੰਕਟ ਦੇ ਦੌਰ 'ਚੋਂ ਗੁਜ਼ਰ ਰਹੀ GoFirst ਏਅਰਲਾਈਨ ਨੇ 16 ਜੂਨ ਤੱਕ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। GoFirst ਦੁਆਰਾ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਜਿਸ 'ਚ ਕਿਹਾ ਗਿਆ ਹੈ ਕਿ ਸੰਚਾਲਨ ਕਾਰਨਾਂ ਕਰਕੇ ਨਿਰਧਾਰਤ ਉਡਾਣਾਂ 16 ਜੂਨ ਤੱਕ ਰੱਦ ਰਹਿਣਗੀਆਂ, ਯਾਤਰੀਆਂ ਨੂੰ ਜਲਦੀ ਰਿਫੰਡ ਕਰ ਦਿੱਤਾ ਜਾਵੇਗਾ। ਇੱਕ ਟਵੀਟ 'ਚ, GoFirst ਨੇ ਕਿਹਾ, "ਸਾਨੂੰ ਇਹ ਦੱਸਦਿਆਂ ਅਫਸੋਸ ਹੈ ਕਿ 16 ਜੂਨ, 2023 ਤੱਕ ਨਿਰਧਾਰਤ GoFirst ਦੀਆਂ ਉਡਾਣਾਂ ਨੂੰ ਸੰਚਾਲਨ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਹੈ। ਉਡਾਣ ਰੱਦ ਹੋਣ ਕਾਰਨ ਹੋਈ ਕਿਸੇ ਵੀ ਅਸੁਵਿਧਾ ਲਈ ਅਸੀਂ ਮੁਆਫ਼ੀ ਚਾਹੁੰਦੇ ਹਾਂ।"

ਇਹ ਵੀ ਪੜ੍ਹੋ: ਸੇਬੀ 14 ਜੁਲਾਈ ਨੂੰ ਅਰਾਈਜ਼ ਭੂਮੀ ਡਿਵੈੱਲਪਰਸ ਦੀਆਂ ਜਾਇਦਾਦਾਂ ਦੀ ਨਿਲਾਮੀ ਕਰੇਗਾ
GoFirst ਨੇ ਇੱਕ ਪੱਤਰ 'ਚ ਕਿਹਾ, "ਅਸੀਂ ਜਾਣਦੇ ਹਾਂ ਕਿ ਫਲਾਈਟ ਰੱਦ ਕਰਨ ਨਾਲ ਤੁਹਾਡੀਆਂ ਯਾਤਰਾ ਯੋਜਨਾਵਾਂ 'ਚ ਵਿਘਨ ਪੈ ਸਕਦਾ ਹੈ ਅਤੇ ਅਸੀਂ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ।" ਉਨ੍ਹਾਂ ਨੇ ਅੱਗੇ ਕਿਹਾ, "ਜਲਦ ਹੀ ਭੁਗਤਾਨ ਦੇ ਮੂਲ ਤਰੀਕੇ ਲਈ ਪੂਰੀ ਧਨਰਾਸ਼ੀ ਜਾਰੀ ਕੀਤੀ ਜਾਵੇਗੀ।" ਇਸ ਤੋਂ ਪਹਿਲਾਂ 8 ਜੂਨ ਨੂੰ GoFirst ਨੇ ਘੋਸ਼ਣਾ ਕੀਤੀ ਸੀ ਕਿ ਇਸ ਦੀਆਂ ਨਿਰਧਾਰਤ ਉਡਾਣਾਂ 12 ਜੂਨ ਤੱਕ ਰੱਦ ਰਹਿਣਗੀਆਂ।

ਇਹ ਵੀ ਪੜ੍ਹੋ : ਰਾਜਾਂ ਨੂੰ ਟੈਕਸ ਹਿੱਸੇਦਾਰੀ ਦੇ ਰੂਪ 'ਚ 1.18 ਲੱਖ ਕਰੋੜ ਰੁਪਏ ਦੀ ਕਿਸ਼ਤ ਜਾਰੀ
ਏਅਰਲਾਈਨ ਆਪਰੇਟਰ ਨੇ ਮਈ ਦੇ ਸ਼ੁਰੂ 'ਚ ਸਵੈਇੱਛਤ ਦੀਵਾਲੀਆਪਨ ਲਈ ਦਾਇਰ ਕੀਤਾ ਸੀ ਅਤੇ ਉਦੋਂ ਤੋਂ ਇਸ ਦਾ ਕੰਮ ਰੁਕਿਆ ਹੋਇਆ ਸੀ। ਸ਼ਹਿਰੀ ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ ਨੇ ਏਅਰਲਾਈਨ ਨੂੰ 30 ਦਿਨਾਂ ਦੀ ਮਿਆਦ ਦੇ ਅੰਦਰ ਇੱਕ ਵਿਆਪਕ ਪੁਨਰਗਠਨ ਜਾਂ ਪੁਨਰ-ਸੁਰਜੀਤੀ ਯੋਜਨਾ ਜਮ੍ਹਾਂ ਕਰਨ ਦੀ ਸਲਾਹ ਦਿੱਤੀ ਸੀ। GoFirst ਦੁਆਰਾ ਇੱਕ ਵਾਰ ਜਮ੍ਹਾ ਕੀਤੇ ਗਏ ਪੁਨਰ-ਸੁਰਜੀਤੀ ਯੋਜਨਾ ਦੀ ਰੈਗੂਲੇਟਰ ਦੁਆਰਾ ਮਾਮਲੇ 'ਚ ਅੱਗੇ ਦੀ ਉਚਿਤ ਕਾਰਵਾਈ ਲਈ ਸਮੀਖਿਆ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ‘ਬਲੂ ਇਕਾਨਮੀ’ ਦੇ ਆਡਿਟ ਲਈ ਨਵੀਂ ਤਕਨੀਕ ਵਿਕਸਿਤ ਕਰਨ ਦੀ ਲੋੜ : ਕੈਗ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Aarti dhillon

This news is Content Editor Aarti dhillon