ਗੋਦਰੇਜ਼ ਪ੍ਰਾਪਰਟੀਜ਼ ਦਾ ਸ਼ੁੱਧ ਲਾਭ 78 ਫੀਸਦੀ ਘਟਿਆ

11/03/2020 11:49:07 PM

ਨਵੀਂ ਦਿੱਲੀ–ਰਿਅਲ ਅਸਟੇਟ ਕੰਪਨੀ ਗੋਦਰੇਜ਼ ਪ੍ਰਾਪਰਟੀਜ਼ ਦਾ ਚਾਲੂ ਵਿੱਤੀ ਸਾਲ ਦੀ ਸਤੰਬਰ ’ਚ ਸਮਾਪਤ ਤਿਮਾਹੀ ਦਾ ਏਕੀਕ੍ਰਿਤ ਸ਼ੁੱਧ ਲਾਭ 78 ਫੀਸਦੀ ਘਟ ਕੇ 7.10 ਕਰੋੜ ਰੁਪਏ ਰਹਿ ਗਿਆ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ ਦਾ ਏਕੀਕ੍ਰਿਤ ਸ਼ੁੱਧ ਲਾਭ 78 ਫੀਸਦੀ ਘਟ ਕੇ 7.10 ਕਰੋੜ ਰੁਪਏ ਰਹਿ ਗਿਆ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ ’ਚ ਕੰਪਨੀ ਨੇ 31.57 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ।

ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕੰਪਨੀ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਕੁਲ ਆਮਦਨ ਵੀ ਘਟ ਕੇ 250.23 ਕਰੋੜ ਰੁਪਏ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ ’ਚ 395.11 ਕਰੋੜ ਰੁਪਏ ਸੀ। ਗੋਦਰੇਜ਼ ਪ੍ਰਾਪਰਟੀਜ਼, ਗੋਦਰੇਜ਼ ਸਮੂਹ ਦੀ ਰਿਅਲ ਅਸਟੇਟ ਇਕਾਈ ਹੈ।

Karan Kumar

This news is Content Editor Karan Kumar