ਗੋਦਰੇਜ ਕੰਜ਼ਿਊਮਰ ਦਾ ਮੁਨਾਫਾ 12.6 ਫੀਸਦੀ ਵਧਿਆ

11/02/2017 1:35:21 PM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਗੋਦਰੇਜ ਕੰਜ਼ਿਊਮਰ ਦਾ ਮੁਨਾਫਾ 12.6 ਫੀਸਦੀ ਵਧ ਕੇ 362 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਗੋਦਰੇਜ ਕੰਜ਼ਿਊਮਰ ਦਾ ਮੁਨਾਫਾ 321.5 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਗੋਦਰੇਜ ਕੰਜ਼ਿਊਮਰ ਦੀ ਆਮਦਨ 6.3 ਫੀਸਦੀ ਵਧ ਕੇ 2506.6 ਕਰੋੜ ਰੁਪਏ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਗੋਦਰੇਜ ਕੰਜ਼ਿਊਮਰ ਦੀ ਆਮਦਨ 2359 ਕਰੋੜ ਰੁਪਏ ਰਹੀ ਸੀ।
ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਗੋਦਰੇਜ ਕੰਜ਼ਿਊਮਰ ਦਾ ਐਬਿਟਡਾ 467.2 ਕਰੋੜ ਰੁਪਏ ਤੋਂ ਵਧ ਕੇ 531.8 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਗੋਦਰੇਜ ਦਾ ਐਬਿਟਡਾ ਮਾਰਜਨ 19.8 ਫੀਸਦੀ ਤੋਂ ਵਧ ਕੇ 21.2 ਫੀਸਦੀ ਰਿਹਾ ਹੈ।  
ਸਾਲਾਨਾ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਗੋਦਰੇਜ ਕੰਜ਼ਿਊਮਰ ਦਾ ਘਰੇਲੂ ਬਾਜ਼ਾਰ 'ਚ ਵਾਲਊਮ ਗਰੋਥ 9 ਫੀਸਦੀ ਤੋਂ ਵਧ ਕੇ 10 ਫੀਸਦੀ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਗੋਦਰੇਜ ਕੰਜ਼ਿਊਮਰ ਦੇ ਭਾਰਤੀ ਕਾਰੋਬਾਰ ਦੀ ਆਮਦਨ 12 ਫੀਸਦੀ ਵਧ ਕੇ 1424 ਕਰੋੜ ਰੁਪਏ ਰਹੀ ਹੈ।