ਮੁੰਬਈ ਤੋਂ ਦੋਹਾ ਦੇ ਲਈ ਉਡਾਣ ਸ਼ੁਰੂ ਕਰੇਗੀ ਗੋਏਅਰ

02/12/2020 3:13:52 PM

ਮੁੰਬਈ—ਕਿਫਾਇਤੀ ਹਵਾਬਾਜ਼ੀ ਸੇਵਾ ਕੰਪਨੀ ਗੋਏਅਰ ਨੇ ਖਾੜੀ ਦੇ ਦੇਸ਼ਾਂ 'ਚ ਪਹੁੰਚ ਮਜ਼ਬੂਤ ਕਰਦੇ ਹੋਏ ਮੁੰਬਈ ਤੋਂ ਦੋਹਾ ਦੇ ਲਈ ਉਡਾਣ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। ਏਅਰਲਾਈਨ ਨੇ ਅੱਜ ਦੱਸਿਆ ਕਿ ਉਹ 19 ਮਾਰਚ ਤੋਂ ਮੁੰਬਈ ਅਤੇ ਕਤਰ ਦੀ ਰਾਜਧਾਨੀ ਦੋਹਾ ਦੇ ਵਿਚਕਾਰ ਉਡਾਣ ਸ਼ੁਰੂ ਕਰੇਗੀ। ਇਹ ਉਸ ਦਾ 10ਵਾਂ ਕੌਮਾਂਤਰੀ ਡੈਸਟੀਨੇਸ਼ਨ ਹੋਵੇਗਾ। ਗੋਏਅਰ ਦੇ ਪ੍ਰਬੰਧ ਨਿਰਦੇਸ਼ਕ ਜੇਹ ਵਾਡੀਆ ਨੇ ਕਿਹਾ ਕਿ ਕਤਰ ਅਤੇ ਭਾਰਤ ਦੇ ਵਿਚਕਾਰ ਰਿਸ਼ਤੇ ਚੰਗੇ ਹਨ। ਦੋਵਾਂ ਦੇਸ਼ਾਂ ਦੇ ਵਿਚਕਾਰ ਮੈਤਰੀਪੂਰਨ ਕਾਰੋਬਾਰੀ ਅਤੇ ਕੂਟਨੀਤਕ ਸੰਬੰਧ ਹਨ। ਇਹ ਕਤਰ ਜਾਣ ਵਾਲੇ ਕਾਮਿਆਂ ਨੂੰ ਕਾਰੋਬਾਰੀਆਂ ਦੋਵਾਂ ਨੂੰ ਹੋਰ ਵਿਕਲਪ ਦੇਵੇਗਾ।

Aarti dhillon

This news is Content Editor Aarti dhillon