ਸਿੰਗਾਪੁਰ ਦੇ ਲਈ ਉਡਾਣ ਸ਼ੁਰੂ ਕਰੇਗੀ ਗੋਏਅਰ

10/09/2019 2:31:05 PM

ਨਵੀਂ ਦਿੱਲੀ—ਕਿਫਾਇਤੀ ਜਹਾਜ਼ ਸੇਵਾ ਕੰਪਨੀ ਗੋਏਅਰ ਬੇਂਗਲੁਰੂ ਅਤੇ ਕੋਲਕਾਤਾ ਤੋਂ ਸਿੰਗਾਪੁਰ ਲਈ ਉਡਾਣ ਸ਼ੁਰੂ ਕਰੇਗੀ। ਏਅਰਲਾਈਨ ਨੇ ਬੁੱਧਵਾਰ ਨੂੰ ਦੱਸਿਆ ਕਿ ਉਹ 18 ਅਕਤੁਬਰ ਤੋਂ ਬੇਂਗਲੁਰੂ ਤੋਂ ਅਤੇ 19 ਅਕਤੂਬਰ ਤੋਂ ਕੋਲਕਾਤਾ ਤੋਂ ਸਿੰਗਾਪੁਰ ਦੇ ਲਈ ਨਾਨ ਸਟਾਪ ਉਡਾਣ ਸ਼ੁਰੂ ਕਰੇਗੀ।
ਬੇਂਗਲੁਰੂ ਤੋਂ ਸਿੰਗਾਪੁਰ ਦੀ ਉਡਾਣ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਉਪਲੱਬਧ ਹੋਵੇਗੀ। ਕੋਲਕਾਤਾ ਤੋਂ ਸਿੰਗਾਪੁਰ ਲਈ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਡਾਣਾਂ ਰਵਾਨਾ ਹੋਣਗੀਆਂ। ਇਸ ਦੇ ਇਲਾਵਾ ਉਹ 15 ਅਕਤੂਬਰ ਤੋਂ ਗੁਵਾਹਾਟੀ ਤੋਂ ਆਈਜੋਲ ਲਈ ਦੈਨਿਕ ਨਾਨ ਸਟਾਪ ਉਡਾਣ ਸ਼ੁਰੂ ਕਰੇਗੀ।
ਕੰਪਨੀ ਨੇ ਦੱਸਿਆ ਕਿ ਇਹ ਘਰੇਲੂ ਨੈੱਟਵਰਕ 'ਤੇ ਉਸ ਦਾ 25ਵਾਂ ਡੈਸਟੀਨੇਸ਼ਨ ਹੋਵੇਗਾ। ਗੋਏਅਰ ਦੇ ਪ੍ਰਬੰਧਨ ਨਿਰਦੇਸ਼ਕ ਜੇਹ ਵਾਡੀਆ ਨੇ ਕਿਹਾ ਕਿ ਸਿੰਗਾਪੁਰ ਦੇ ਲਈ ਉਡਾਣ ਕੰਪਨੀ ਦੇ ਇਤਿਹਾਸ 'ਚ ਨਵਾਂ ਮੋੜ ਸਾਬਿਤ ਹੋਵੇਗਾ। ਉਸ ਨਾਲ ਭਾਰਤ ਅਤੇ ਸਿੰਗਾਪੁਰ ਦੇ ਵਿਚਕਾਰ ਸੈਰ ਸਪਾਟਾ ਵਧਾਉਣ 'ਚ ਮਦਦ ਮਿਲੇਗੀ।  


Aarti dhillon

Content Editor

Related News