1 ਜੂਨ ਤੋਂ ਘਰੇਲੂ ਉਡਾਣਾਂ ਸ਼ੁਰੂ ਕਰੇਗੀ ਗੋ-ਏਅਰ

05/23/2020 11:36:16 AM

ਮੁੰਬਈ (ਭਾਸ਼ਾ) : ਕਿਫਾਇਤੀ ਹਵਾਬਾਜ਼ੀ ਸੇਵਾਵਾਂ ਦੇਣ ਵਾਲੀ ਕੰਪਨੀ ਗੋ-ਏਅਰ ਦੀ ਘਰੇਲੂ ਉਡਾਣ 1 ਜੂਨ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਾਰਜਸ਼ੀਲ ਅਤੇ ਰੈਗੂਲੇਟਰੀ ਨਾਲ ਜੁੜੀਆਂ ਕੁੱਝ ਮੁਸ਼ਕਲਾਂ ਕਾਰਨ ਗੋ-ਏਅਰ ਨੂੰ ਦੇਰੀ ਹੋ ਰਹੀ ਹੈ। ਗੋ-ਏਅਰ ਨੂੰ ਛੱਡ ਬਾਕੀ ਸਾਰੀਆਂ ਭਾਰਤੀ ਕੰਪਨੀਆਂ ਨੇ ਸ਼ੁੱਕਰਵਾਰ ਤੋਂ ਟਿੱਕਟਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ।

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਕਿਹਾ ਸੀ ਕਿ ਸਾਰੇ ਹਿੱਸੇਦਾਰਾਂ ਲਈ ਵਿਆਪਕ ਮਿਆਰੀ ਕਾਰਵਾਈ ਪ੍ਰਕਿਰਿਆ (ਐਸ.ਓ.ਪੀ.)  ਦੇ ਤਹਿਤ 25 ਮਈ ਤੋਂ ਹਵਾਬਾਜ਼ੀ ਕੰਪਨੀਆਂ ਨੂੰ ਘਰੇਲੂ ਉਡਾਣਾਂ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾਵੇਗੀ। ਇਕ ਸੂਤਰ ਨੇ ਕਿਹਾ ਸਾਡੇ ਕੋਲ 1 ਜੂਨ ਤੋਂ ਬੁਕਿੰਗ ਹੈ, ਕਿਉਂਕਿ ਸਰਕਾਰ ਨੇ ਪਹਿਲਾਂ ਏਅਰਲਾਈਨਜ਼ ਨੂੰ 31 ਮਈ ਤੱਕ ਬੁਕਿੰਗ ਲੈਣ ਤੋਂ ਰੋਕ ਦਿੱਤਾ ਸੀ। ਸਾਡੇ ਕੋਲ ਪਾਇਲਟਾਂ ਨੂੰ ਸਿਮੂਲੇਟਰ ਸਿਖਲਾਈ ਪ੍ਰਦਾਨ ਕਰਨ ਅਤੇ ਕੁੱਝ ਹੋਰ ਲਾਇਸੈਂਸ ਦੇ ਨਵੀਨੀਕਰਨ ਨਾਲ ਜੁੜੇ ਕੁੱਝ ਮੁੱਦੇ ਵੀ ਹਨ। ਇਨ੍ਹਾਂ ਸਾਰੇ ਮੁੱਦਿਆਂ ਨੂੰ ਹੱਲ ਕਰਨ ਵਿਚ ਕੁੱਝ ਦਿਨ ਲੱਗਣਗੇ। ਇਸ ਕਾਰਨ ਸਾਨੂੰ 1 ਜੂਨ ਤੋਂ ਆਪਣੀਆਂ ਸੇਵਾਵਾਂ ਫਿਰ ਤੋਂ ਸ਼ੁਰੂ ਕਰਨ ਦੀ ਉਮੀਦ ਹੈ।

cherry

This news is Content Editor cherry