ਗੋਏਅਰ ਨੇ ਦਿੱਤੀ ਯਾਤਰੀਆਂ ਨੂੰ ਖਾਸ ਸੁਵਿਧਾ, ਬੋਰਡਿੰਗ ਤੋਂ 6 ਘੰਟੇ ਪਹਿਲਾਂ ਮਿਲੇਗੀ ਇਹ ਸਰਵਿਸ

11/06/2019 1:21:40 PM

ਨਵੀਂ ਦਿੱਲੀ—ਕਿਫਾਇਤੀ ਏਅਰਲਾਈਨ ਕੰਪਨੀ ਗੋਏਅਰ ਤੋਂ ਸਫਰ ਕਰਨ ਵਾਲੇ ਯਾਤਰੀਆਂ ਲਈ ਇਕ ਚੰਗੀ ਖਬਰ ਹੈ। ਯਾਤਰੀਆਂ ਦੀ ਸੁਵਿਧਾ ਲਈ ਗੋਏਅਰ ਨੇ ਨਵੀਂ ਦਿੱਲੀ ਮੈਟਰੋ ਸਟੇਸ਼ਨ 'ਤੇ ਆਪਣਾ ਪਹਿਲਾਂ ਸਿਟੀ ਚੈੱਕ-ਇਨ ਕਾਊਂਟਕ ਖੋਲ੍ਹ ਦਿੱਤਾ ਹੈ। ਇਸ ਨਾਲ ਯਾਤਰੀਆਂ ਨੂੰ ਏਅਰਪੋਰਟ ਦੀ ਲੰਬੀ ਲਾਈਨ 'ਚ ਲੱਗਣ ਦੀ ਲੋੜ ਨਹੀਂ ਹੋਵੇਗੀ। ਯਾਤਰੀ ਇਸ ਕਾਊਂਟਰ ਤੋਂ ਆਪਣੇ ਸਾਮਾਨ ਦੇ ਨਾਲ ਚੈੱਕ-ਇਨ ਕਰ ਸਕਣਗੇ। ਗੋਏਅਰ ਤੋਂ ਆਬੂ ਧਾਬੀ ਬੈਂਕਾਕ ਅਤੇ ਮਸਕਟ ਜਾਣ ਵਾਲੇ ਕੌਮਾਂਤਰੀ ਯਾਤਰੀਆਂ ਨੂੰ ਇਸ ਕਾਊਂਟਰ ਦਾ ਫਾਇਦਾ ਮਿਲੇਗਾ।


ਚੈੱਕ-ਇਨ ਦੇ ਸਮੇਂ ਜਾਰੀ ਹੋਣਗੇ ਬੋਰਡਿੰਗ ਪਾਸ
ਗੋਏਅਰ ਦੇ ਯਾਤਰੀਆਂ ਨੂੰ ਫਲਾਈਟ ਦੇ ਟਾਈਮ 'ਚ 6 ਘੰਟੇ ਪਹਿਲਾਂ ਤੱਕ ਨਵੀਂ ਦਿੱਲੀ ਮੈਟਰੋ ਸਟੇਸ਼ਨ 'ਤੇ ਚੈੱਕ-ਇਨ ਕਰਨਾ ਹੋਵੇਗਾ। ਮੈਟਰੋ ਸਟੇਸ਼ਨ 'ਤੇ ਗੋਏਅਰ ਕਾਊਂਟਰ 'ਤੇ ਆਪਣਾ ਸਮਾਨ ਚੈੱਕ-ਇਨ ਕਰਦੇ ਹੀ ਯਾਤਰੀਆਂ ਨੂੰ ਉਨ੍ਹਾਂ ਦੇ ਬੋਰਡਿੰਗ ਪਾਸ ਜਾਰੀ ਕਰ ਦਿੱਤੇ ਜਾਣਗੇ। ਇਸ ਨਾਲ ਯਾਤਰੀਆਂ ਦੇ ਸਮੇਂ ਦੀ ਬਚਤ ਹੋਵੇਗੀ ਅਤੇ ਉਹ ਸਿੱਧੇ ਮੈਟਰੋ ਦੇ ਰਾਹੀਂ ਏਅਰਪੋਰਟ ਪਹੁੰਚ ਕੇ ਆਪਣੀ ਫਲਾਈਟ ਫੜ ਸਕਣਗੇ। ਦੱਸ ਦੇਈਏ ਕਿ ਦਿੱਲੀ ਮੈਟਰੋ ਦੇ ਰਾਹੀਂ ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ ਟਰਮੀਨਲ-3 ਤੱਕ ਜਾਣ 'ਚ 15 ਮਿੰਟ ਲੱਗਦੇ ਹਨ। ਕੰਪਨੀ ਦੀ ਇਕ ਪਹਿਲ ਨਾਲ ਦਿੱਲੀ ਦੀਆਂ ਸੜਕਾਂ 'ਤੇ ਨਾ ਸਿਰਫ ਯਾਤਰਾ ਦਾ ਸਮਾਂ ਬਚੇਗਾ ਸਗੋਂ ਯਾਤਰੀਆਂ ਨੂੰ ਏਅਰਪੋਰਟ ਤੱਕ ਆਪਣਾ ਸਾਮਾਨ ਖੁਦ ਢੋਹ ਕੇ ਲਿਜਾਣ ਤੋਂ ਛੱਟਕਾਰਾ ਮਿਲੇਗਾ।


ਯਾਤਰੀਆਂ ਨੂੰ ਪਸੰਦ ਆਵੇਗੀ ਸੁਵਿਧਾ
ਗੋਏਅਰ ਦੇ ਪ੍ਰਬੰਧ ਨਿਰਦੇਸ਼ਕ ਜੇਹ ਵਾਡੀਆ ਦਾ ਕਹਿਣਾ ਹੈ ਕਿ ਭਾਰਤ ਦਾ ਐਵੀਏਸ਼ਨ ਇੰਫਰਾਸਟਰਕਚਰ ਹਰ ਪੱਧਰ 'ਤੇ ਅਪਗ੍ਰੇਡ ਹੋ ਰਿਹਾ ਹੈ ਅਤੇ ਸਿਟੀ-ਚੈੱਕ-ਇਨ ਸੁਵਿਧਾ ਉਸ ਦਿਸ਼ਾ 'ਚ ਚੁੱਕਿਆ ਗਿਆ ਇਕ ਉਚਿਤ ਕਦਮ ਹਨ। ਤਕਨਾਲੋਜੀ ਨੂੰ ਅਪਣਾਉਣ ਅਤੇ ਉਸ ਨੂੰ ਕੰਮ 'ਤੇ ਲਿਜਾਣ ਦੇ ਮਾਮਲੇ 'ਚ ਗੋਏਅਰ ਹਮੇਸ਼ਾ ਸਭ ਤੋਂ ਅੱਗੇ ਰਹੀ ਹੈ। ਉਮੀਦ ਹੈ ਕਿ ਕੌਮਾਂਤਰੀ ਫਲਾਈਟ 'ਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਇਹ ਸੁਵਿਧਾ ਕਾਫੀ ਪਸੰਦ ਆਵੇਗੀ।

Aarti dhillon

This news is Content Editor Aarti dhillon