ਗੋਏਅਰ ਦੇ ਬੇੜੇ ''ਚ 50 ਹਜ਼ਾਰ ਹੋਰ ਜਹਾਜ਼ ਸ਼ਾਮਲ

06/27/2019 2:54:03 PM

ਮੁੰਬਈ—ਸਸਤੀ ਹਵਾਈ ਸੇਵਾ ਉਪਲੱਬਧ ਕਰਵਾਉਣ ਵਾਲੀ ਗੋਏਅਰ ਨੇ ਆਪਣੇ ਬੇੜੇ 'ਚ 50 ਹੋਰ ਜਹਾਜ਼ ਸ਼ਾਮਲ ਕੀਤੇ ਹਨ। ਵਾਡੀਆ ਗਰੁੱਪ ਦੀ ਇਸ ਕੰਪਨੀ ਨੇ ਦੋ ਸਾਲ ਤੋਂ ਘਟ ਸਮੇਂ 'ਚ ਨਵੇਂ ਮੁਕਾਮ ਛੂਹਦੇ ਹੋਏ ਆਪਣੇ ਬੇੜੇ 'ਚ ਜਹਾਜ਼ਾਂ ਦੀ ਗਿਣਤੀ ਦੁੱਗਣੀ ਕਰ ਲਈ। ਕੰਪਨੀ ਰੋਜ਼ਾਨਾ 24 ਘਰੇਲੂ ਅਤੇ ਚਾਰ ਕੌਮਾਂਤਰੀ ਸਥਾਨਾਂ ਦੇ ਲਈ 270 ਉਡਾਣਾਂ ਭਰਦੀ ਹੈ। ਗੋਏਅਰ ਨੇ ਕਿਹਾ ਕਿ ਸੰਚਾਲਨ ਸ਼ੁਰੂ ਕਰਨ ਦੇ ਬਾਅਦ ਹੁਣ ਤੱਕ ਉਸ ਦੀ ਹਵਾਈ ਸੇਵਾ ਦਾ ਸੱਤ ਕਰੋੜ 20 ਲੱਖ ਯਾਤਰੀ ਲਾਭ ਲੈ ਚੁੱਕੇ ਹਨ ਅਤੇ ਅਗਲੇ ਦੋ ਸਾਲਾਂ 'ਚ ਇਹ ਅੰਕੜਾ ਦੱਸ ਕਰੋੜ ਯਾਤਰੀਆਂ ਨੂੰ ਪਾਰ ਕਰ ਜਾਵੇਗਾ। ਕੰਪਨੀ ਦੀ ਇਸ ਸਫਲਤਾ 'ਤੇ ਖੁਸ਼ੀ ਜ਼ਾਹਿਰ ਕਰਕੇ ਹੋਏ ਪ੍ਰਬੰਧ ਨਿਰਦੇਸ਼ਕ ਜੇਹ ਵਾਡੀਆ ਨੇ ਕਿਹਾ ਕਿ ਇਸ ਮੁਕਾਮ 'ਤੇ ਪਹੁੰਚ ਕੇ ਸਾਨੂੰ ਖੁਸ਼ੀ ਹੋ ਰਹੀ ਹੈ ਅਤੇ ਅਜੇ ਗੋਏਅਰ ਨੂੰ ਬਹੁਤ ਅੱਗੇ ਜਾਣ ਹੈ।
ਉਨ੍ਹਾਂ ਨੇ ਕਿਹਾ ਕਿ ਕੰਪਨੀ ਔਸਤਨ ਹਰ ਮਹੀਨੇ ਆਪਣੇ ਬੇੜੇ 'ਚ ਇਕ ਜਹਾਜ਼ ਸ਼ਾਮਲ ਕਰੇਗੀ ਅਤੇ ਜਿਸ ਦੇ ਨਤੀਜੇ ਵਜੋਂ ਉਹ ਜ਼ਿਆਦਾ ਸਥਾਨਾਂ ਤੋਂ ਜ਼ਿਆਦਾ ਉਡਾਣਾਂ ਭਰਨ 'ਚ ਕਾਮਯਾਬ ਹੋਵੇਗੀ। ਗੋਏਅਰ ਛੇਤੀ ਹੀ ਚਾਰ ਹੋਰ ਕੌਮਾਂਤਰੀ ਉਡਾਣਾਂ ਸ਼ੁਰੂ ਕਰੇਗੀ।

Aarti dhillon

This news is Content Editor Aarti dhillon