ਗੋਆ ਸਰਕਾਰ ਨੇ ਨਵੇਂ ਵਾਹਨਾਂ ਦੀ ਖਰੀਦ ''ਤੇ ਰੋਡ ਟੈਕਸ 50 ਫੀਸਦੀ ਘਟਾਇਆ

10/02/2019 1:17:50 AM

ਪਣਜੀ (ਭਾਸ਼ਾ)-ਗੋਆ ਸਰਕਾਰ ਨੇ ਵਾਹਨ ਉਦਯੋਗ ਨੂੰ ਰਾਹਤ ਦੇਣ ਲਈ ਨਵੇਂ ਵਾਹਨਾਂ ਦੀ ਖਰੀਦ 'ਤੇ ਰੋਡ ਟੈਕਸ 'ਚ 50 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਹੈ। ਵਾਹਨ ਉਦਯੋਗ ਨੂੰ ਇਨਸੈਂਟਿਵ ਦੇਣ ਲਈ ਰੋਡ ਟੈਕਸ 'ਚ 'ਛੋਟ' 3 ਮਹੀਨਿਆਂ ਤੱਕ ਲਾਗੂ ਰਹੇਗੀ। ਸੂਬੇ ਦੇ ਟਰਾਂਸਪੋਰਟ ਮੰਤਰੀ ਮੌਵਿਨ ਗੋਡਿੰਹੋ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਦੁਸਹਿਰਾ ਅਤੇ ਦੀਵਾਲੀ ਦੇ ਤਿਉਹਾਰ ਨੇੜੇ ਹਨ। ਅਜਿਹੇ 'ਚ ਸੂਬਾ ਸਰਕਾਰ ਦੇ ਇਸ ਫੈਸਲੇ ਨਾਲ ਸੁਸਤੀ ਝੱਲ ਰਹੇ ਵਾਹਨ ਉਦਯੋਗ ਨੂੰ ਕੁਝ ਰਾਹਤ ਮਿਲੇਗੀ। ਟਰਾਂਸਪੋਰਟ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੇ ਪਹਿਲੇ 4 ਮਹੀਨਿਆਂ ਦੌਰਾਨ ਸੂਬੇ 'ਚ ਵਾਹਨਾਂ ਦੀ ਰਜਿਸਟ੍ਰੇਸ਼ਨ 'ਚ ਕੁਲ ਮਿਲਾ ਕੇ 15 ਤੋਂ 17 ਫੀਸਦੀ ਦੀ ਕਮੀ ਆਈ ਹੈ। ਅਧਿਕਾਰੀ ਨੇ ਕਿਹਾ ਕਿ ਇਸ ਸਾਲ ਅਪ੍ਰੈਲ ਤੋਂ ਜੁਲਾਈ ਤੱਕ ਕੁਲ 19,480 ਵਾਹਨਾਂ ਦੀ ਰਜਿਸਟ੍ਰੇਸ਼ਨ ਹੋਈ ਹੈ। ਅਜੇ ਡੇਢ ਲੱਖ ਰੁਪਏ ਤੱਕ ਦੇ ਦੋਪਹੀਆ 'ਤੇ ਟੈਕਸ ਦੀ ਦਰ ਵਾਹਨ ਮੁੱਲ ਦੇ 9 ਫੀਸਦੀ ਤੱਕ ਹੈ, ਜਦਕਿ ਡੇਢ ਤੋਂ ਦੋ ਲੱਖ ਰੁਪਏ ਤੱਕ ਦੇ ਵਾਹਨ 'ਤੇ ਰੋਡ ਟੈਕਸ 12 ਫੀਸਦੀ ਹੈ। 3 ਲੱਖ ਰੁਪਏ ਤੋਂ ਜ਼ਿਆਦਾ ਦੇ ਵਾਹਨ 'ਤੇ 15 ਫੀਸਦੀ ਟੈਕਸ ਲਿਆ ਜਾਂਦਾ ਹੈ। ਉਥੇ 6 ਲੱਖ ਰੁਪਏ ਤੱਕ ਦੀਆਂ ਕਾਰਾਂ ਜਾਂ ਚਾਰ-ਪਹੀਆ ਵਾਹਨਾਂ 'ਤੇ 9 ਫੀਸਦੀ ਟੈਕਸ ਲੱਗਦਾ ਹੈ, ਉਥੇ 10 ਲੱਖ ਰੁਪਏ ਤੱਕ ਦੇ ਵਾਹਨ 'ਤੇ ਟੈਕਸ ਦੀ ਦਰ 11 ਫੀਸਦੀ ਹੈ। 15 ਲੱਖ ਰੁਪਏ ਤੋਂ ਜ਼ਿਆਦਾ ਦੇ ਚਾਰ-ਪਹੀਆ ਵਾਹਨਾਂ 'ਤੇ ਟੈਕਸ ਦੀ ਦਰ 13 ਫੀਸਦੀ ਹੈ।


Karan Kumar

Content Editor

Related News