Go First ਨੂੰ 60 ਦਿਨਾਂ ’ਚ ਲੱਭਣਾ ਹੋਵੇਗਾ ਨਵਾਂ ਖਰੀਦਦਾਰ, NCLT ਨੇ ਵਧਾਈ ਡੈੱਡਲਾਈਨ

02/13/2024 5:57:47 PM

ਨਵੀਂ ਦਿੱਲੀ (ਭਾਸ਼ਾ)– ਬੰਦ ਹੋ ਚੁੱਕੀ ਹਵਾਬਾਜ਼ੀ ਕੰਪਨੀ ਗੋ ਫਸਟ ਦੀ ਕਾਰਪੋਰੇਟ ਇਨਸਾਲਵੈਂਸੀ ਰੈਜ਼ੋਲਿਊਸ਼ਨ ਪ੍ਰੋਸੈੱਸ (ਸੀ. ਆਈ. ਆਰ. ਪੀ.) ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ 60 ਦਿਨਾਂ ਲਈ ਅੱਗੇ ਖਿਸਕਾ ਦਿੱਤਾ ਹੈ। ਐੱਨ. ਸੀ. ਐੱਲ. ਟੀ. ਨੇ ਅੱਜ ਇਸ ਦੀ ਮਿਤੀ ਅੱਗੇ ਉਦੋਂ ਵਧਾਈ ਜਦੋਂ ਇਸ ਨੂੰ ਦੱਸਿਆ ਗਿਆ ਕਿ ਤਿੰਨ ਪਾਰਟੀਆਂ ਨੇ ਗੋ ਫਸਟ ਨੂੰ ਖਰੀਦਣ ’ਚ ਦਿਲਚਸਪੀ ਦਿਖਾਈ ਹੈ। ਐੱਨ. ਸੀ. ਐੱਲ. ਟੀ. ਨੂੰ ਇਹ ਗੱਲ ਗੋ ਫਸਟ ਦੇ ਰੈਜ਼ੋਲਿਊਸ਼ਨ ਪ੍ਰੋਫੈਸ਼ਨਲ (ਆਰ. ਪੀ.) ਨੇ ਦੱਸੀ ਹੈ। 

ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ

ਦੱਸ ਦੇਈਏ ਕਿ ਰੈਜ਼ੋਲਿਊਸ਼ਨ ਪ੍ਰੋਫੈਸ਼ਨਲ ਵਲੋਂ ਪੇਸ਼ ਦਿਵਾਕਰ ਮਾਹੇਸ਼ਵਰੀ ਨੇ ਆਪਣਾ ਐਕਸਪ੍ਰੈਸ਼ਨ ਆਫ ਇੰਟਰਸਟ (ਈ. ਓ. ਆਈ.) ਦਾਖਲ ਕਰਦੇ ਹੋਏ ਬਿਆਨਾ ਰਾਸ਼ੀ ਜਮ੍ਹਾ ਕਰ ਦਿੱਤੀ ਹੈ। ਇਸ ਕਾਰਨ ਗੋ ਫਸਟ ਦੇ ਲੈਂਡਰਸ ਨੇ ਬਹੁਮੱਤ ਨਾਲ ਸੀ. ਆਈ. ਆਰ. ਪੀ. ਨੂੰ ਅੱਗੇ ਵਧਾਉਣ ਦੇ ਪੱਖ ’ਚ ਆਪਣੀ ਵੋਟ ਦਿੱਤੀ। ਰੈਜ਼ੋਲਿਊਸ਼ਨ ਪ੍ਰੋਫੈਸ਼ਨਲ ਮੁਤਾਬਕ ਇਹ ਤਿੰਨੇ ਪਾਰਟੀਆਂ ਆਪਣਾ ਰੈਜ਼ੋਲਿਊਸ਼ਨ ਪਲਾਨ 15 ਫਰਵਰੀ ਤੱਕ ਸਬਮਿਟ ਕਰ ਸਕਦੀਆਂ ਹਨ। ਪਿਛਲੇ ਸਾਲ ਦਸੰਬਰ 2023 ਵਿਚ ਇਹ ਖੁਲਾਸਾ ਹੋਇਆ ਸੀ ਕਿ ਗੋ ਫਸਟ ਨੂੰ ਖਰੀਦਣ ਵਿਚ ਸਪਾਈਸਜੈੱਟ, ਸ਼ਾਰਜਾਹ ਦੀ ਸਕਾਈ ਵਨ ਕੰਪਨੀ ਅਤੇ ਅਫਰੀਕਾ ਦੀ ਸੈਫਰਿਕ ਇਨਵੈਸਟਮੈਂਟਸ ਦਿਲਚਸਪੀ ਦਿਖਾ ਰਹੀਆਂ ਹਨ।

ਇਹ ਵੀ ਪੜ੍ਹੋ - ਬਿਨਾਂ ਹੈਲਮੇਟ ਦੇ ਬਾਈਕ ਸਵਾਰ ਰੋਕਣਾ ਪਿਆ ਭਾਰੀ, ਗੁੱਸੇ ’ਚ ਆਏ ਨੇ ਦੰਦੀਆਂ ਵੱਢ ਖਾ ਲਿਆ ਮੁਲਾਜ਼ਮ (ਵੀਡੀਓ)

ਐੱਨ. ਸੀ. ਐੱਲ. ਟੀ. ਨੇ ਗੋ ਫਸਟ ਦੇ ਇਨਸਾਲਵੈਂਸੀ ਰੈਜ਼ੋਲਿਊਸ਼ਨ ਪ੍ਰੋਸੈੱਸ ਨੂੰ 60 ਦਿਨਾਂ ਲਈ ਅੱਗੇ ਵਧਾਇਆ ਹੈ ਅਤੇ ਇਹ ਵਿਸਥਾਰ ਦੂਜੀ ਵਾਰ ਮਿਲਿਆ ਹੈ। ਇਸ ਤੋਂ ਪਹਿਲਾਂ 23 ਨਵੰਬਰ ਨੂੰ ਐੱਨ. ਸੀ. ਐੱਲ. ਟੀ. ਨੇ 90 ਦਿਨਾਂ ਲਈ ਇਸ ਦੀ ਮਿਆਦ ਵਧਾਈ ਸੀ, ਜੋ 4 ਫਰਵਰੀ ਨੂੰ ਪੂਰੀ ਹੋ ਗਈ। ਹੁਣ 60 ਦਿਨਾਂ ਦੀ ਜੋ ਮਿਆਦ ਵਧੀ ਹੈ, ਉਸ ਦੀ ਗਿਣਤੀ 4 ਫਰਵਰੀ ਤੋਂ ਹੋਵੇਗੀ। ਇਹ ਵਿਸਥਾਰ ਆਖਰੀ ਵਾਰ ਹੈ, ਕਿਉਂਕਿ ਸੀ. ਆਈ. ਆਰ. ਪੀ. ਨੂੰ 330 ਦਿਨਾਂ ਦੇ ਅੰਦਰ ਪੂਰਾ ਹੋ ਜਾਣਾ ਹੈ। ਜੇ ਏਵੀਏਸ਼ਨ ਕੰਪਨੀ 330 ਦਿਨਾਂ ਦੇ ਅੰਦਰ ਕੋਈ ਖਰੀਦਦਾਰ ਨਹੀਂ ਲੱਭਦੀ ਹੈ ਤਾਂ ਇਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ - ਸਨਕੀ ਪਤੀ ਨੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੀ ਪਤਨੀ, ਬੋਰਵੈੱਲ 'ਚੋਂ ਕਈ ਟੁੱਕੜਿਆਂ ਵਿਚ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur