ਏਅਰਲਾਈਨ Go First ਦਿਵਾਲੀਆ ਹੋਣ ਕੰਢੇ, ਖਰੀਦਣ ਲਈ ਇਨ੍ਹਾਂ ਕੰਪਨੀਆਂ ਨੇ ਦਿਖਾਈ ਰੁਚੀ

12/19/2023 10:23:15 AM

ਨਵੀਂ ਦਿੱਲੀ (ਇੰਟ.)– ਏਅਰਲਾਈਨਜ਼ ਕੰਪਨੀ ਗੋ ਫਸਟ ਏਅਰਲਾਈਨ ਦਿਵਾਲੀਆ ਹੋਣ ਕੰਢੇ ਹੈ। 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਇਸ ਏਅਰਲਾਈਨਜ਼ ਦੀਆਂ ਉਡਾਣਾਂ ਬੰਦ ਹਨ ਪਰ ਹੁਣ ਮੌਕੇ ਦਾ ਸਹੀ ਫ਼ਾਇਦਾ ਉਠਾਉਂਦੇ ਹੋਏ ਏਅਰਲਾਈਨਜ਼ ਕੰਪਨੀ ਸਪਾਈਸਜੈੱਟ ਨੇ ਵੱਡਾ ਫ਼ੈਸਲਾ ਕੀਤਾ ਹੈ। ਸਪਾਈਸਜੈੱਟ ਤੋਂ ਇਲਾਵਾ ਸ਼ਾਰਜਾਹ ਦੀ ਸਕਾਈਵਨ ਅਤੇ ਅਫਰੀਕਾ ਦੀ ਸਫਰੀਫ ਇਨਵੈਸਟਮੈਂਟ ਨੇ ਵੀ ਡੁੱਬਦੀ ਗੋ ਫਸਟ ਨੂੰ ਖਰੀਦਣ ਲਈ ਆਪਣੀ ਰੁਚੀ ਦਿਖਾਈ ਹੈ।

ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ

ਛੇਤੀ ਹੋ ਸਕਦੀ ਹੈ ਡੀਲ
ਡੁੱਬਦੀ ਏਅਰਲਾਈਨ ਗੋ ਫਸਟ ਨੂੰ ਬਚਾਉਣ ਲਈ ਇਹ ਕੰਪਨੀਆਂ ਛੇਤੀ ਹੀ ਵੱਡੀ ਡੀਲ ਕਰ ਸਕਦੀਆਂ ਹਨ। ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਕਿ ਗੋ ਫਸਟ ਦੀ ਕਾਰਪੋਰੇਟ ਦਿਵਾਲਾ ਸਲਿਊਸ਼ਨ ਪ੍ਰਕਿਰਿਆ (ਸੀ. ਆਈ. ਆਰ. ਪੀ.) ਦਾ ਪ੍ਰਬੰਧਨ ਕਰਨ ਵਾਲੇ ਰੈਜ਼ੋਲਿਊਸ਼ਨ ਪ੍ਰੋਫੈਸ਼ਨਲ ਸ਼ੈਲੇਂਦਰ ਅਜਮੋਰਾ ਨੂੰ ਪਿਛਲੇ 10 ਦਿਨਾਂ ਦੌਰਾਨ ਇਨ੍ਹਾਂ ਸੰਸਥਾਵਾਂ ਤੋਂ ਬੰਦ ਪਈਆਂ ਏਅਰਲਾਈਨਜ਼ ਦੀ ਉਚਿੱਤ ਜਾਂਚ ਕਰਨ ਲਈ ਬੇਨਤੀਆਂ ਪ੍ਰਾਪਤ ਹੋਈਆਂ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੇ ਸਮਾਂ-ਹੱਦ ਵਧਾਉਣ ਦੀ ਵੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਤੋਂ ਬਾਅਦ ਰਤਨ ਟਾਟਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਸੁਰੱਖਿਆ ਵਧਾਓ, ਨਹੀਂ ਤਾਂ...

ਸਪਾਈਸਜੈੱਟ ਨੇ ਪਹਿਲਾਂ ਵੀ ਬਣਾਈ ਸੀ ਯੋਜਨਾ
ਸਪਾਈਸਜੈੱਟ ਏਅਰਲਾਈਨ ਨੇ ਆਪਣੇ ਅਕਿਰਿਆਸ਼ੀਲ ਬੇੜੇ ਨੂੰ ਮੁੜ ਸ਼ੁਰੂ ਕਰਨ ਦੀ ਯੋਜਨਾ ਪਹਿਲਾਂ ਵੀ ਬਣਾਈ ਸੀ। ਇਸ ਲਈ ਉਸ ਨੇ ਪਹਿਲਾਂ ਤੋਂ ਹੀ ਲਗਭਗ 400 ਕਰੋੜ ਰੁਪਏ ਸਕਿਓਰ ਕਰ ਲਏ ਹਨ। ਇਨ੍ਹਾਂ ਬੰਦ ਪਏ ਜਹਾਜ਼ਾਂ ਨੂੰ ਮੁੜ ਸ਼ੁਰੂ ਕਰਨ ਨਾਲ ਏਅਰਲਾਈਨਜ਼ ਦੇ ਮਾਲੀਏ ਨੂੰ ਉਤਸ਼ਾਹ ਮਿਲਣ ਦੀ ਉਮੀਦ ਹੈ। ਇਹ ਸਹੀ ਮੌਕਾ ਵੀ ਹੈ, ਕਿਉਂਕਿ ਗੋ ਫਸਟ ਨੇ ਆਪਣੇ ਸੰਚਾਲਨ ਨੂੰ ਫਿਲਹਾਲ ਬੰਦ ਕਰ ਦਿੱਤਾ ਹੈ। ਜਹਾਜ਼ ਸੇਵਾ ਪ੍ਰਭਾਵਿਤ ਹੋਣ ਨਾਲ ਮੁਸਾਫਰਾਂ ਕੋਲ ਬਦਲ ਵਜੋਂ ਦੂਜੀਆਂ ਏਅਰਲਾਈਨਜ਼ ’ਚ ਟਿਕਟਾਂ ਦੀ ਉਪਲਬਧਤਾ ਦੀਆਂ ਦਿੱਕਤਾਂ ਆਉਣਗੀਆਂ। ਅਜਿਹੇ ਵਿਚ ਸਪਾਈਸਜੈੱਟ ਦੀ ਇਹ ਫਲਾਈਟ ਇਕ ਚੰਗਾ ਬਦਲ ਬਣ ਸਕੇਗੀ। ਏਅਰਲਾਈਨਜ਼ ਦੀ ਕਮਾਈ ’ਚ ਤੇਜ਼ੀ ਆਵੇਗੀ। ਛੁੱਟੀਆਂ ਆ ਰਹੀਆਂ ਹਨ, ਫੈਸਟੀਵਲ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਅਜਿਹੇ ਵਿਚ ਸਪਾਈਸਜੈੱਟ ਨੂੰ ਚੰਗਾ ਮੁਨਾਫਾ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur