ਗਲੋਬਲ ਸੰਕੇਤ : ਡਾਓ ''ਚ ਰਿਕਵਰੀ, ਏਸ਼ੀਆਈ ਬਾਜ਼ਾਰਾਂ ''ਚ ਗਿਰਾਵਟ

12/11/2018 8:58:42 AM

ਨਵੀਂ ਦਿੱਲੀ—  ਮੰਗਲਵਾਰ ਨੂੰ ਬਾਜ਼ਾਰ ਲਈ ਗਲੋਬਲ ਸੰਕੇਤ ਖਰਾਬ ਦਿਸ ਰਹੇ ਹਨ। ਏਸ਼ੀਆਈ ਬਾਜ਼ਾਰ 'ਚ ਨਰਮੀ 'ਚ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 160 ਅੰਕ ਯਾਨੀ 1.5 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ ਕੱਲ ਦੇ ਕਾਰੋਬਾਰ 'ਚ ਅਮਰੀਕੀ ਬਾਜ਼ਾਰ ਹਲਕੀ ਤੇਜ਼ੀ ਨਾਲ ਬੰਦ ਹੋਏ ਹਨ। ਡਾਓ ਜੋਂਸ 34.31 ਅੰਕ ਰਿਕਵਰ ਹੋ ਕੇ 24,423.26 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ 51.27 ਅੰਕ ਯਾਨੀ 0.74 ਫੀਸਦੀ ਦੀ ਤੇਜ਼ੀ ਨਾਲ 7,020.52 ਦੇ ਪੱਧਰ 'ਤੇ ਬੰਦ ਹੋਇਆ। ਐੱਸ. ਐਂਡ ਪੀ.-500 ਇੰਡੈਕਸ 4.64 ਅੰਕ ਯਾਨੀ 0.18 ਫੀਸਦੀ ਦੀ ਤੇਜ਼ੀ ਨਾਲ 2,637.72 ਦੇ ਪੱਧਰ 'ਤੇ ਬੰਦ ਹੋਇਆ।

ਏਸ਼ੀਆਈ ਬਾਜ਼ਾਰਾਂ 'ਚ ਕਾਰੋਬਾਰ ਦੇਖੀਏ ਤਾਂ ਜਾਪਾਨ ਦਾ ਬਾਜ਼ਾਰ ਨਿੱਕੇਈ 100 ਤੋਂ ਵਧ ਅੰਕ ਦੀ ਗਿਰਾਵਟ ਯਾਨੀ 120 ਅੰਕ ਡਿੱਗ ਕੇ 21,100.30 'ਤੇ ਕਾਰੋਬਾਰ ਕਰਦਾ ਦਿਸਿਆ। ਹਾਲਾਂਕਿ ਚੀਨ ਦਾ ਬਾਜ਼ਾਰ ਸ਼ੰਘਾਈ ਸਪਾਟ ਹੋ ਕੇ 2,585.62 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ ਹੈ।
ਉੱਥੇ ਹੀ ਐੱਨ. ਐੱਸ. ਈ. ਨਿਫਟੀ-50 ਦਾ ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ 160 ਅੰਕ ਕਮਜ਼ੋਰ ਹੋ ਕੇ 10,362 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਹੈਂਗ ਸੇਂਗ 12 ਅੰਕ ਦੀ ਹਲਕੀ ਤੇਜ਼ੀ ਨਾਲ 25,764.63 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ ਸਪਾਟ ਹੋ ਕੇ 2,053.34 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।