ਦੁਨੀਆ ਭਰ ਵਿਚ ਚੌਲਾਂ ਨੂੰ ਲੈ ਕੇ ਹਾਹਾਕਾਰ,  12 ਸਾਲਾਂ ਦੇ ਉੱਚ ਪੱਧਰ ’ਤੇ ਪੁੱਜੀਆਂ ਕੀਮਤਾਂ

08/06/2023 1:34:26 PM

ਨਵੀਂ ਦਿੱਲੀ (ਇੰਟ.) – ਭਾਰਤ ਸਿਰਫ ਆਪਣੇ ਲੋਕਾਂ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਚੌਲ ਖੁਆਉਂਦਾ ਹੈ। ਦੁਨੀਆ ਦੇ 40 ਫੀਸਦੀ ਚੌਲਾਂ ਦੇ ਵਪਾਰ ’ਤੇ ਭਾਰਤ ਦਾ ਏਕਾਧਿਕਾਰ ਹੈ, ਇਸ ਲਈ ਜਦੋਂ ਉਸ ਨੇ ਗੈਰ-ਬਾਸਮਤੀ ਚੌਲਾਂ ਦੇ ਐਕਸਪੋਰਟ ’ਤੇ ਪਾਬੰਦੀ ਲਾਈ ਤਾਂ ਦੁਬਈ ਤੋਂ ਲੈ ਕੇ ਅਮਰੀਕਾ ਤੱਕ ਹਾਹਾਕਾਰ ਮਚ ਗਿਆ। ਹੁਣ ਸੰੰਯੁਕਤ ਰਾਸ਼ਟਰ (ਯੂ. ਐੱਨ.) ਦਾ ਕਹਿਣਾ ਹੈ ਕਿ ਇਸ ਕਾਰਣ ਦੁਨੀਆ ਭਰ ਵਿਚ ਚੌਲਾਂ ਦੀਆਂ ਕੀਮਤਾਂ 12 ਸਾਲਾਂ ਦੇ ਉੱਚ ਪੱਧਰ ’ਤੇ ਪੁੱਜ ਗਈਆਂ ਹਨ।

ਇਹ ਵੀ ਪੜ੍ਹੋ : ਨਵਾਂ TV ਖ਼ਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਲੱਗ ਸਕਦੈ ਝਟਕਾ, ਜਾਣੋ ਕਿਵੇਂ

ਯੂਨਾਈਟੇਡ ਨੇਸ਼ਨਸ ਦੇ ਤਹਿਤ ਕੰਮ ਕਰਨ ਵਾਲੇ ਫੂਡ ਐਂਡ ਐਗਰੀਕਲਚਰ ਆਰਗਨਾਈਜੇਸ਼ਨ (ਐੱਫ.ਏ.ਓ.) ਦਾ ਕਹਿਣਾ ਹੈ ਕਿ ਜੁਲਾਈ ਵਿਚ ਵਰਲਡ ਰਾਈਸ ਪ੍ਰਾਈਸ ਇੰਡੈਕਸ ਵਿਚ 2.8 ਫੀਸਦੀ ਦੀ ਗ੍ਰੋਥ ਦੇਖਣ ਨੂੰ ਮਿਲੀ ਹੈ। ਇਹ ਪਿਛਲੇ ਸਾਲ ਜੁਲਾਈ ਦੇ ਮੁਕਾਬਲੇ ਇਸ ਸਾਲ 20 ਗੁਣਾ ਵਧ ਗਿਆ ਹੈ। ਐੱਫ. ਏ. ਓ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੀਤੇ ਕੁੱਝ ਮਹੀਨਿਆਂ ਵਿਚ ਚੌਲਾਂ ਦੀਆਂ ਕੀਮਤਾਂ ਵਿਚ ਤੇਜ਼ ਵਾਧਾ ਦੇਖਿਆ ਗਿਆ ਹੈ। ਸਤੰਬਰ 2011 ਤੋਂ ਬਾਅਦ ਇਹ ਚੌਲਾਂ ਦੀਆਂ ਸਭ ਤੋਂ ਉੱਚੀਆਂ ਕੀਮਤਾਂ ਹਨ। ਚੌਲਾਂ ਦੀਆਂ ਕੀਮਤਾਂ ਵਧਣ ਪਿੱਛੇ ਉਂਝ ਤਾਂ ਕਈ ਕਾਰਣ ਹਨ ਪਰ ਭਾਰਤ ਵਲੋਂ ਚੌਲਾਂ ਦੇ ਐਕਸਪੋਰਟ ’ਤੇ ਪਾਬੰਦੀ ਦਾ ਵੀ ਬਹੁਤ ਅਸਰ ਪਿਆ ਹੈ।

ਫਸਲ ਦੀ ਘੱਟ ਪੈਦਾਵਰ

ਇਸ ਸਾਲ ਅਲ-ਨੀਨੋ ਕਾਰਣ ਚੌਲਾਂ ਦੀ ਪੈਦਾਵਾਰ ਘੱਟ ਹੋਈ ਹੈ। ਉੱਥੇ ਹੀ ਭਾਰਤ ਦੇ ਮਾਨਸੂਨ ’ਤੇ ਵੀ ਇਸ ਦਾ ਅਸਰ ਹੋਇਆ ਹੈ, ਜਿਸ ਨਾਲ ਚੌਲ ਉਤਪਾਦਕ ਸੂਬਿਆਂ ਵਿਚ ਵੱਡੇ ਪੱਧਰ ’ਤੇ ਫਸਲ ਖਰਾਬ ਹੋਈ ਹੈ। ਅਜਿਹੇ ਵਿਚ ਭਾਰਤ ਸਰਕਾਰ ਨੇ ਦੇਸ਼ ਵਿਚ ਚੌਲਾਂ ਦੀਆਂ ਕੀਮਤਾਂ ਨੂੰ ਕਾਬੂ ਰੱਖਣ ਲਈ 20 ਜੁਲਾਈ ਨੂੰ ਭਾਰਤ ਤੋਂ ਗੈਰ-ਬਾਸਮਤੀ ਚੌਲਾਂ ਦੇ ਐਕਸਪੋਰਟ ’ਤੇ ਪਾਬੰਦੀ ਲਾ ਦਿੱਤੀ।

ਇਹ ਵੀ ਪੜ੍ਹੋ : HYUNDAI ਤੇ KIA ਨੇ ਵਾਪਸ ਬੁਲਾਏ 91,000 ਵਾਹਨ, ਜਾਣੋ ਕੰਪਨੀ ਨੂੰ ਕਿਉਂ ਲੈਣਾ ਪਿਆ ਇਹ ਫ਼ੈਸਲਾ

ਭਾਰਤ ਵਲੋਂ ਇਸ ਪਾਬੰਦੀ ਨਾਲ ਦੁਨੀਆ ਭਰ ਵਿਚ ਚੌਲਾਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਭਾਰਤ ਕਾਰਣ ਸੰਯੁਕਤ ਅਰਬ ਅਮੀਰਾਤ ਨੂੰ ਵੀ ਆਪਣੇ ਇੱਥੇ ਚੌਲਾਂ ਦੇ ਐਕਸਪੋਰਟ ’ਤੇ ਪਾਬੰਦੀ ਲਾਉਣੀ ਪਈ ਹੈ ਕਿਉਂਕਿ ਉੱਥੇ ਦੱਖਣ ਭਾਰਤੀ ਭਾਈਚਾਰਾ ਅਤੇ ਮੁਸਲਿਮ ਆਬਾਦੀ ਵੱਡੀ ਗਿਣਤੀ ’ਚ ਹੈ। ਇਨ੍ਹਾਂ ਦੋਹਾਂ ਦਾ ਹੀ ਸਟੈਪਲ ਫੂਡ ਚੌਲ ਹੈ।

ਅਮਰੀਕਾ ’ਚ ਚੌਲਾਂ ਦੀ ਕੀਮਤ 3 ਗੁਣਾ

ਇਸੇ ਤਰ੍ਹਾਂ ਭਾਰਤ ਵਲੋਂ ਇਸ ਪਾਬੰਦੀ ਤੋਂ ਬਾਅਦ ਅਮਰੀਕਾ ਵਿਚ ਚੌਲਾਂ ਨੂੰ ਲੈ ਕੇ ਹਾਹਾਕਾਰ ਦੇਖਿਆ ਗਿਆ। ਜਿਨ੍ਹਾਂ ਇਲਾਕਿਆਂ ਵਿਚ ਭਾਰਤੀਆਂ ਦੀ ਗਿਣਤੀ ਵੱਧ ਹੈ, ਉੱਥੇ ਸੁਪਰ ਮਾਰਕੀਟ ਦੇ ਬਾਹਰ ਲੰਬੀਆਂ-ਲੰਬੀਆਂ ਲਾਈਨਾਂ ਦੇਖੀਆਂ ਗਈਆਂ। ਸਟੋਰਸ ਨੂੰ ‘ਇਕ ਪਰਿਵਾਰ ਲਈ ਇਕ ਬੈਗ ਚੌਲ’ ਵਰਗੇ ਨਿਯਮ ਬਣਾਉਣੇ ਪਏ। ਲੋਕਾਂ ਨੂੰ ਕਰੀਬ 10 ਕਿਲੋ ਚੌਲਾਂ ਲਈ ਤਿੰਨ ਗੁਣਾ ਤੋਂ ਵੱਧ ਕੀਮਤਾਂ ਅਦਾ ਕਰਨੀਆਂ ਪਈਆਂ ਹਨ।

ਇਹ ਵੀ ਪੜ੍ਹੋ : ਭਾਰਤ-ਨੇਪਾਲ ਨੇ 762 ਕਰੋੜ ਰੁਪਏ ਦੀ ਲਾਗਤ ਦੇ 4 ਸਮਝੌਤਿਆਂ 'ਤੇ ਕੀਤੇ ਦਸਤਖ਼ਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur