ਸੰਸਾਰਕ ਸੰਕੇਤਕ ਇਸ ਹਫਤੇ ਤੈਅ ਕਰਨਗੇ ਬਾਜ਼ਾਰ ਦੀ ਦਿਸ਼ਾ

08/19/2018 1:06:43 PM

ਨਵੀਂ ਦਿੱਲੀ—ਚੀਨ ਅਤੇ ਅਮਰੀਕਾ ਦੇ ਵਿਚਕਾਰ ਵਪਾਰ ਗੱਲਬਾਤ, ਤੁਰਕੀ ਦੀ ਮੁਦਰਾ ਲੀਰਾ ਦੇ ਉਤਾਰ-ਚੜ੍ਹਾਅ ਅਤੇ ਰੁਪਏ ਦੇ ਰੁਖ ਇਸ ਹਫਤੇ ਸ਼ੇਅਰ ਬਾਜ਼ਾਰਾਂ ਦੀ ਦਿਸ਼ਾ ਤੈਅ ਕਰਨਗੇ। ਵਿਸ਼ੇਸ਼ਕਾਂ ਨੇ ਇਹ ਰਾਏ ਜਤਾਈ ਹੈ। ਹੇਮ ਸਕਿਓਰਟੀਜ਼ ਦੇ ਨਿਰਦੇਸ਼ਕ ਗੌਰਵ ਜੈਨ ਨੇ ਕਿਹਾ ਕਿ ਇਹ ਹਫਤਾ ਹਾਂ-ਪੱਖੀ ਰਹਿਣ ਦੀ ਉਮੀਦ ਹੈ। ਵੱਡੇ ਮੋਰਚੇ 'ਤੇ ਨਿਵੇਸ਼ਕ ਚੀਨੀ ਪ੍ਰਤੀਨਿਧੀਮੰਡਲ ਦੀ ਅਮਰੀਕਾ ਦੇ ਨਾਲ ਗੱਲਬਾਤ ਨਾਲ ਹਾਂ-ਪੱਖੀ ਨਤੀਜਿਆਂ ਦੀ ਉਮੀਦ ਕਰ ਰਹੇ ਹਨ। ਇਹ ਗੱਲਬਾਤ 22 ਅਤੇ 23 ਅਗਸਤ ਨੂੰ ਹੋਣੀ ਹੈ। ਐਪਿਕ ਰਿਸਰਚ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੁਸਤਫਾ ਨਦੀਮ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਤਾਜ਼ਾ ਗੱਲਬਾਤ ਅਤੇ ਕੱਚੇ ਤੇਲ ਦਾ ਉਤਾਰ-ਚੜ੍ਹਾਅ ਮਹੱਤਵਪੂਰਨ ਘਟਨਾਕ੍ਰਮ ਹੋਣਗੇ। ਤੁਰਕੀ ਦੀ ਮੁਦਰਾ 'ਚ ਕੁੱਝ ਸੁਧਾਰ ਅਮਰੀਕਾ ਅਤੇ ਤੁਰਕੀ ਦੇ ਸੰਬੰਧ ਵਧੀਆਂ ਹੋਣ 'ਤੇ ਛੋਟੇ ਸਮੇਂ 'ਚ ਭਾਰਤੀ ਰੁਪਿਆ ਵੀ ਸੁਧਰੇਗਾ। ਇਸ ਤੋਂ ਇਲਾਵਾ ਨਿਵੇਸ਼ਕਾਂ ਦੀ ਨਜ਼ਰ ਫੈਡਰਲ ਓਪਨ ਮਾਰਕਿਟ ਕਮੇਟੀ ਦੀ ਮੀਟਿੰਗ ਦੇ ਬਿਓਰੇ 'ਤੇ ਵੀ ਰਹੇਗੀ, ਜੋ ਬੁੱਧਵਾਰ ਨੂੰ ਆਉਣੇ ਹਨ। ਇਕਵਟੀ 99 ਦੇ ਸੀਨੀਅਰ ਤਕਨੀਕੀ ਖੋਜ ਵਿਸ਼ੇਸ਼ਕ ਰਾਹੁਲ ਸ਼ਰਮਾ ਨੇ ਕਿਹਾ ਕਿ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਦਾ ਸੀਜ਼ਨ ਪੂਰਾ ਹੋ ਗਿਆ ਹੈ। ਇਸ ਹਫਤੇ ਬਾਜ਼ਾਰ 'ਚ ਵਿਸ਼ੇਸ਼ ਸ਼ੇਅਰ ਆਧਾਰਿਤ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਬੀਤੇ ਹਫਤੇ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 78.65 ਅੰਕ ਜਾਂ 0.21 ਫੀਸਦੀ ਦੇ ਵਾਧੇ ਦੇ ਨਾਲ 37,947.88 ਅੰਕ 'ਤੇ ਬੰਦ ਹੋਇਆ।