ਬ੍ਰਿਕਸ ਅਤੇ 6 ਨਵੇਂ ਮੈਂਬਰ ਦੇਸ਼ਾਂ ਦਾ ਗਲੋਬਲ ਜੀ. ਡੀ. ਪੀ. ’ਚ ਹੋਵੇਗਾ 30 ਫ਼ੀਸਦੀ ਹਿੱਸਾ

08/30/2023 3:07:16 PM

ਮੁੰਬਈ (ਭਾਸ਼ਾ)– ਬ੍ਰਿਕਸ ’ਚ 6 ਨਵੇਂ ਮੈਂਬਰਾਂ ਨੂੰ ਸ਼ਾਮਲ ਕਰਨ ਨਾਲ ਸਮੂਹ ਦੇ ਦੇਸ਼ਾਂ ਦਾ ਗਲੋਬਲ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿੱਚ 30 ਫ਼ੀਸਦੀ ਦਾ ਹਿੱਸਾ ਹੋਵੇਗਾ। ਇਕ ਖੋਜ ਪੱਤਰ ’ਚ ਕਿਹਾ ਗਿਆ ਹੈ ਕਿ ਗਲੋਬਲ ਆਬਾਦੀ ਦਾ 46 ਫ਼ੀਸਦੀ ‘ਬ੍ਰਿਕਸ ਪਲੱਸ ਛੇ’ ਦੇਸ਼ਾਂ ਵਿੱਚ ਹੋਵੇਗਾ। ਪਿਛਲੇ ਹਫ਼ਤੇ ਜੋਹਾਨਸਬਰਗ ਵਿੱਚ ਸੰਪੰਨ ਬ੍ਰਿਕਸ ਸਿਖਰ ਸੰਮੇਲਨ ਵਿੱਚ ਮੌਜੂਦਾ ਮੈਂਬਰਾਂ ਬ੍ਰਾਜੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਨੇ ਅਰਜਨਟੀਨਾ, ਮਿਸਰ, ਈਥੋਪੀਆ, ਈਰਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੂੰ ਨਵੇਂ ਮੈਂਬਰਾਂ ਦੇ ਤੌਰ ’ਤੇ ਸਮੂਹ ਵਿੱਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ। 

ਇਹ ਵੀ ਪੜ੍ਹੋ : ਰੱਖੜੀ ਮੌਕੇ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ, 200 ਰੁਪਏ ਸਸਤਾ ਹੋਇਆ LPG ਸਲੰਡਰ

ਨਵੇਂ ਮੈਂਬਰ ਇਕ ਜਨਵਰੀ 2024 ਤੋਂ ਬ੍ਰਿਕਸ ਦਾ ਹਿੱਸਾ ਬਣ ਜਾਣਗੇ। ਬ੍ਰਿਕ ਨਾਂ ਮੂਲ ਤੌਰ 2001 ਵਿੱਚ ਜਿਮ ਓ ਨੀਲ ਦੀ ਅਗਵਾਈ ਵਿੱਚ ਗੋਲਡਮੈਨ ਸਾਕਸ ਦੇ ਅਰਥਸ਼ਾਸਤਰੀਆਂ ਨੇ ਦਿੱਤਾ ਸੀ। ਬਾਅਦ ਵਿੱਚ ਦਸੰਬਰ 2010 ਵਿੱਚ ਦੱਖਣੀ ਅਫਰੀਕਾ ਨੂੰ 5ਵੇਂ ਮੈਂਬਰ ਵਜੋਂ ਜੋੜਿਆ ਗਿਆ ਅਤੇ ਇਹ ਬ੍ਰਿਕਸ ਬਣਿਆ। ਮੌਜੂਦਾ ਸਮੇਂ ਵਿੱਚ 5 ਮੈਂਬਰੀ ਸਮੂਹ ਵਿੱਚ ਦੁਨੀਆ ਦੀ 40 ਫ਼ੀਸਦੀ ਆਬਾਦੀ ਰਹਿੰਦੀ ਹੈ, ਜਦ ਕਿ ਗਲੋਬਲ ਕੁੱਲ ਘਰੇਲੂ ਉਤਪਾਦ ਵਿੱਚ ਇਨ੍ਹਾਂ ਦੀ ਹਿੱਸੇਦਾਰੀ 26 ਫ਼ੀਸਦੀ ਹੈ।

ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ

ਭਾਰਤੀ ਸਟੇਟ ਬੈਂਕ ਦੇ ਮੁੱਖ ਆਰਥਿਕ ਸਲਾਹਕਾਰ ਸੌਮਿਆ ਕਾਂਤੀ ਘੋਸ਼ ਨੇ ਇਕ ਅਧਿਐਨ ਪੱਤਰ ਵਿੱਚ ਕਿਹਾ ਕਿ 6 ਨਵੇਂ ਮੈਂਬਰਾਂ ਨੂੰ ਸ਼ਾਮਲ ਕਰਨ ਨਾਲ ਸਮੂਹ ਦੇ ਦੇਸ਼ਾਂ ਦੀ ਆਬਾਦੀ 46 ਫ਼ੀਸਦੀ ਅਤੇ ਆਰਥਿਕ ਉਤਪਾਦਨ ਵਿੱਚ ਇਨ੍ਹਾਂ ਦਾ ਯੋਗਦਾਨ 30 ਫ਼ੀਸਦੀ ਦਾ ਹੋਵੇਗਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਲਾਂਕਿ ਸਭ ਤੋਂ ਵੱਡਾ ਪ੍ਰਭਾਵ ਗਲੋਬਲ ਕੱਚੇ ਤੇਲ ਉਤਪਾਦਨ ਦੀ ਹਿੱਸੇਦਾਰੀ ’ਤੇ ਹੋਵੇਗਾ। ਇਹ ਮੌਜੂਦਾ 18 ਫ਼ੀਸਦੀ ਤੋਂ ਵਧ ਕੇ 40 ਫ਼ੀਸਦੀ ਜਦ ਕਿ ਤੇਲ ਖਪਤ ਦੀ ਹਿੱਸੇਦਾਰੀ 27 ਫ਼ੀਸਦੀ ਤੋਂ ਵਧ ਕੇ 36 ਫ਼ੀਸਦੀ ਹੋ ਜਾਏਗੀ।

ਇਹ ਵੀ ਪੜ੍ਹੋ : ਮਹਿੰਗਾਈ ਤੋਂ ਫ਼ਿਲਹਾਲ ਨਹੀਂ ਮਿਲੇਗੀ ਰਾਹਤ! ਦਾਲਾਂ ਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਹੋ ਸਕਦੈ ਹੋਰ ਵਾਧਾ

ਇਸ ਤਰ੍ਹਾਂ ਗਲੋਬਲ ਵਸਤੂ ਵਪਾਰ ਵਿੱਚ ਉਨ੍ਹਾਂ ਦੀ ਹਿੱਸੇਦਾਰੀ 20 ਫ਼ੀਸਦੀ ਤੋਂ ਵਧਕੇ 25 ਫ਼ੀਸਦੀ ਅਤੇ ਗਲੋਬਲ ਸੇਵਾ ਵਪਾਰ ਵਿੱਚ 12 ਤੋਂ ਵਧ ਕੇ 15 ਫ਼ੀਸਦੀ ਹੋ ਜਾਏਗੀ। ਘੋਸ਼ ਨੇ ਕਿਹਾ ਕਿ ਨਵੇਂ ਸਮੂਹ ਨਾਲ ਇਕ ਨਵੇਂ ‘ਗਲੋਬਲ ਸਾਊਥ’ ਦਾ ਉਦੈ ਹੋਵੇਗਾ। ਇਸ ਦਾ ਕਾਰਨ ਇਹ ਹੈ ਕਿ ਜਦੋਂ ਗਲੋਬਲ ਮਾਮਲਿਆਂ, ਵਪਾਰ, ਮੁਦਰਾ ਅਤੇ ਊਰਜਾ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਬ੍ਰਿਕਸ ਛੇ ਨਵੇਂ ਮੈਂਬਰ ਦੇਸ਼ਾਂ ਨਾਲ ‘ਗਲੋਬਲ ਨਾਰਥ’ (ਵਿਕਸਿਤ ਦੇਸ਼) ਦੇ ਦਬਦਬੇ ਨੂੰ ਲੈ ਕੇ ਇਕ ਭਰੋਸੇਮੰਦ ਬਦਲ ਪੇਸ਼ ਕਰੇਗਾ।

ਇਹ ਵੀ ਪੜ੍ਹੋ : ਖੰਡ ਐਕਸਪੋਰਟ ਨੂੰ ਲੈ ਕੇ ਭਾਰਤ ਲੈ ਸਕਦੈ ਵੱਡਾ ਫ਼ੈਸਲਾ, 5 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਮਹਿੰਗਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur