IPO ਦੀ ਤਿਆਰੀ 'ਚ ਗਲੇਨਮਾਰਕ ਫਾਰਮਾ ਦੀ ਯੂਨਿਟ, ਕਾਗਜ਼ ਕੀਤੇ ਫਾਈਲ

04/17/2021 2:36:23 PM

ਨਵੀਂ ਦਿੱਲੀ- ਗਲੇਨਮਾਰਕ ਫਾਰਮਾ ਦੀ ਇਕਾਈ ਨੇ ਆਈ. ਪੀ. ਓ. ਲਈ ਸੇਬੀ ਕੋਲ ਕਾਗਜ਼ ਜਮ੍ਹਾ ਕਰਾ ਦਿੱਤੇ ਹਨ। ਕੰਪਨੀ ਨੇ ਕਿਹਾ ਕਿ ਉਸ ਦੀ ਕੰਪਨੀ ਗਲੇਨਮਾਰਕ ਲਾਈਫ ਸਾਇੰਸਿੰਜ਼ ਨੇ ਭਾਰਤੀ ਸਕਿਓਰਿਟੀ ਤੇ ਐਕਸਚੇਂਜ ਬੋਰਡ (ਸੇਬੀ) ਕੋਲ ਡਰਾਫਟ ਰੈਡ ਹੇਰਿੰਗ ਪ੍ਰੋਸਪੈਕਟਸ (ਡੀ. ਆਰ. ਐੱਚ. ਪੀ.) ਦਾਖ਼ਲ ਕਰ ਦਿੱਤਾ ਹੈ।

ਗਲੇਨਮਾਰਕ ਲਾਈਫ ਸਾਇੰਸਿੰਜ਼ ਦੇ ਇਸ ਆਈ. ਪੀ. ਓ. ਵਿਚ 1,160 ਕਰੋੜ ਰੁਪਏ ਦੇ ਤਾਜ਼ਾ ਸ਼ੇਅਰ ਹੋਣਗੇ, ਜਦੋਂ ਕਿ ਆਫ਼ਰ ਫਾਰ ਸੇਲ (ਓ. ਐੱਫ. ਐੱਸ.) ਤਹਿਤ 73,05,245 ਇਕੁਇਟੀ ਸ਼ੇਅਰ ਜਾਰੀ ਹੋਣਗੇ।

ਗਲੇਨਮਾਰਕ ਫਾਰਮਾਸਿਊਟੀਕਲ ਲਿਮਟਿਡ ਦੇ ਡਾਇਰੈਕਟਰ ਬੋਰਡ ਨੇ 16 ਅਪ੍ਰੈਲ ਨੂੰ ਆਪਣੀ ਬੈਠਕ ਦੌਰਾਨ ਆਈ. ਪੀ. ਓ. ਤਹਿਤ 73,05,245 ਤੱਕ ਦੇ ਇਕੁਇਟੀ ਸ਼ੇਅਰਾਂ ਦੀ ਵਿਕਰੀ ਦੀ ਪੇਸ਼ਕਸ਼ ਨੂੰ ਮਨਜ਼ੂਰੀ ਦਿੱਤੀ ਸੀ। ਆਈ. ਪੀ. ਓ. ਜ਼ਰੀਏ ਪ੍ਰਾਪਤ ਪੈਸੇ ਦਾ ਇਸਤੇਮਾਲ ਕੰਪਨੀ ਕਰਜ਼ ਦੇ ਭੁਗਤਾਨ ਅਤੇ ਦੂਜੇ ਪੂੰਜੀ ਖ਼ਰਚ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਕਰੇਗੀ। ਕੰਪਨੀ ਦੀ ਵੈੱਬਸਾਈਟ ਮੁਤਾਬਕ, ਗਲੇਨਮਾਰਕ ਲਾਈਫ ਸਾਇੰਸਿਜ਼ ਦੇ 65 ਤੋਂ ਵੱਧ ਦੇਸ਼ਾਂ ਵਿਚ 700 ਤੋਂ ਜ਼ਿਆਦਾ ਗਾਹਕ ਹਨ। ਭਾਰਤ ਵਿਚ ਇਸ ਦੇ ਤਿੰਨ ਏ. ਪੀ. ਆਈ. ਉਤਪਾਦਕ ਯੂਨਿਟ ਹਨ ਅਤੇ ਇਸ ਦੀ ਸਾਲਾਨਾ ਉਤਪਾਦਨ ਸਮਰੱਥਾ 450 ਮੀਟ੍ਰਿਕ ਟਨ ਤੋਂ ਜ਼ਿਆਦਾ ਹੈ।
 

Sanjeev

This news is Content Editor Sanjeev