ਭਾਰਤ 'ਚ ਕੋਵਿਡ-19 ਦੇ ਇਲਾਜ ਲਈ ਇਸ ਕੰਪਨੀ ਵੱਲੋਂ ਦਵਾਈ ਲਾਂਚ

06/20/2020 1:58:04 PM

ਨਵੀਂ ਦਿੱਲੀ—  ਭਾਰਤ 'ਚ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਵਿਚਕਾਰ ਗਲੇਨਮਾਰਕ ਫਾਰਮਾਸਿਊਟੀਕਲ ਨੇ ਵੀ ਇਕ ਦਵਾਈ ਲਾਂਚ ਕਰ ਦਿੱਤੀ ਹੈ।

ਸ਼ਨੀਵਾਰ ਨੂੰ ਕੰਪਨੀ ਨੇ ਕਿਹਾ ਕਿ ਉਸ ਨੇ ਹਲਕੇ ਤੋਂ ਦਰਮਿਆਨੇ ਯਾਨੀ ਮਾਮੂਲੀ ਤੌਰ 'ਤੇ ਕੋਵਿਡ-19 ਨਾਲ ਪੀਡ਼ਤ ਮਰੀਜ਼ਾਂ ਦੇ ਇਲਾਜ ਲਈ ਫੈਬੀਫਲੂ ਬਰਾਂਡ ਤਹਿਤ ਵਾਇਰਸ ਰੋਕੂ (ਐਂਟੀਵਾਇਰਲ) ਦਵਾਈ ਫੇਵੀਪੀਰਾਵੀਰ ਲਾਂਚ ਕਰ ਦਿੱਤੀ ਹੈ। ਮੁੰਬਈ ਦੀ ਇਸ ਫਰਮ ਨੂੰ ਸ਼ੁੱਕਰਵਾਰ ਨੂੰ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ. ਸੀ. ਜੀ. ਆਈ.) ਤੋਂ ਨਿਰਮਾਣ ਤੇ ਮਾਰਕੀਟਿੰਗ ਦੀ ਮਨਜ਼ੂਰੀ ਮਿਲੀ ਸੀ। ਕੰਪਨੀ ਨੇ ਇਕ ਬਿਆਨ 'ਚ ਕਿਹਾ, ''ਕੋਵਿਡ-19 ਦੇ ਇਲਾਜ ਲਈ ਫੈਬੀਫਲੂ ਪਹਿਲੀ ਖਾਣ ਵਾਲੀ ਫੇਵੀਪੀਰਾਵੀਰ ਦਵਾਈ ਹੈ, ਜਿਸ ਨੂੰ ਮਨਜ਼ੂਰੀ ਮਿਲੀ ਹੈ।''

ਗਲੇਨਮਾਰਕ ਫਾਰਮਾਸਿਊਟੀਕਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਗਲੇਨ ਸਲਦਾਨਾ ਨੇ ਕਿਹਾ, “ਇਹ ਪ੍ਰਵਾਨਗੀ ਅਜਿਹੇ ਸਮੇਂ 'ਚ ਮਿਲੀ ਹੈ ਜਦੋਂ ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਵੱਧ ਰਹੇ ਹਨ ਹਨ ਅਤੇ ਸਾਡੀ ਸਿਹਤ ਸੰਭਾਲ ਪ੍ਰਣਾਲੀ 'ਤੇ ਭਾਰੀ ਦਬਾਅ ਪਾ ਰਹੇ ਹਨ''
ਉਨ੍ਹਾਂ ਉਮੀਦ ਜਤਾਈ ਕਿ ਫੈਬੀਫਲੂ ਵਰਗੇ ਪ੍ਰਭਾਵੀ ਇਲਾਜ ਦੀ ਉਪਲਬਧਤਾ ਨਾਲ ਇਸ ਦਬਾਅ ਨੂੰ ਕਾਫੀ ਹੱਦ ਤੱਕ ਘੱਟ ਕਰਨ 'ਚ ਮਦਦ ਮਿਲੇਗੀ।


Sanjeev

Content Editor

Related News