Tesla ਨੂੰ ਸਪੈਸ਼ਲ ਟ੍ਰੀਟਮੈਂਟ ਦੇਣਾ ਦੇਸ਼ ਦੇ ਹਿੱਤ ''ਚ ਨਹੀਂ, ਓਲਾ ਦੇ ਭਵਿਸ਼ ਅਗਰਵਾਲ ਨੇ ਅਜਿਹਾ ਕਿਉਂ ਕਿਹਾ?

07/05/2022 12:42:46 PM

ਮੁੰਬਈ - ਓਲਾ ਦੇ ਸੰਸਥਾਪਕ ਅਤੇ ਸੀਈਓ ਭਾਵਿਸ਼ ਅਗਰਵਾਲ ਨੇ ਕਿਹਾ ਕਿ ਭਾਰਤ ਵਿੱਚ ਟੇਸਲਾ ਨੂੰ ਵਿਸ਼ੇਸ਼ ਪ੍ਰੋਤਸਾਹਨ ਦੇਣਾ ਦੇਸ਼ ਦੇ ਹਿੱਤ ਵਿੱਚ ਨਹੀਂ ਹੈ, ਕਿਉਂਕਿ ਸਰਕਾਰ ਇਲੈਕਟ੍ਰਿਕ ਵਾਹਨ ਉਦਯੋਗ ਵਿੱਚ ਘਰੇਲੂ ਨੇਤਾਵਾਂ ਨੂੰ ਵਿਕਸਤ ਕਰਨ 'ਤੇ ਕੰਮ ਕਰ ਰਹੀ ਹੈ। ਇਕ ਰਿਪੋਰਟ ਦੇ ਮੁਤਾਬਕ, ਅਗਰਵਾਲ ਨੇ ਕਿਹਾ, "ਟੇਸਲਾ ਇੱਥੇ ਆਉਣ, ਦੁਕਾਨ ਖੋਲ੍ਹਣ ਅਤੇ ਆਪਣੀਆਂ ਕਾਰਾਂ ਵੇਚਣ ਲਈ ਆਜ਼ਾਦ ਹੈ ਪਰ ਉਹ ਚਾਹੁੰਦੇ ਹਨ ਕਿ ਦੂਜਿਆਂ ਨਾਲ ਵੱਖਰਾ ਵਿਵਹਾਰ ਕੀਤਾ ਜਾਵੇ, ਜੋ ਮੈਨੂੰ ਲੱਗਦਾ ਹੈ ਕਿ ਭਾਰਤ ਦੇ ਹਿੱਤ ਵਿਚ ਨਹੀਂ ਹੈ।"

ਇਹ ਵੀ ਪੜ੍ਹੋ : ਚੰਦਰਮਾ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ ਚੀਨ! , NASA ਮੁਖੀ ਨੇ ਦਿੱਤੀ ਚਿਤਾਵਨੀ

ਮਸਕ ਭਾਰਤ ਤੋਂ ਚਾਹੁੰਦਾ ਹਨ ਇਹ ਸਹੂਲਤ

ਮਈ ਵਿੱਚ, ਟੇਸਲਾ ਦੇ ਸੀਈਓ ਏਲੋਨ ਮਸਕ ਨੇ ਇੱਕ ਟਵੀਟ ਦੇ ਜਵਾਬ ਵਿੱਚ ਕਿਹਾ ਸੀ ਕਿ ਕੰਪਨੀ ਭਾਰਤ ਵਿੱਚ ਆਪਣਾ ਨਿਰਮਾਣ ਪਲਾਂਟ ਉਦੋਂ ਤੱਕ ਸ਼ੁਰੂ ਨਹੀਂ ਕਰੇਗੀ ਜਦੋਂ ਤੱਕ ਉਸਨੂੰ ਦੇਸ਼ ਵਿੱਚ ਆਯਾਤ ਕਾਰਾਂ ਵੇਚਣ ਅਤੇ ਸਰਵਿਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।

ਅਮਰੀਕੀ ਕਾਰ ਦਿੱਗਜ ਕੰਪਨੀ ਅਤੇ ਭਾਰਤ ਲਗਭਗ ਦੋ ਸਾਲਾਂ ਤੋਂ ਇਲੈਕਟ੍ਰਿਕ ਕਾਰ ਕੰਪਨੀ ਨੂੰ ਦੇਸ਼ 'ਚ ਲਿਆਉਣ ਦੇ ਤਰੀਕਿਆਂ 'ਤੇ ਚਰਚਾ ਕਰ ਰਹੇ ਹਨ।

ਗਡਕਰੀ ਨੇ ਚੀਨ ਤੋਂ ਦਰਾਮਦ ਕਰਨ ਤੋਂ ਕਰ ਦਿੱਤਾ ਹੈ ਇਨਕਾਰ 

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਜੇਕਰ ਟੇਸਲਾ ਭਾਰਤ ਵਿੱਚ ਈਵੀ ਬਣਾਉਣ ਲਈ ਸਹਿਮਤ ਹੋ ਜਾਂਦੀ ਹੈ ਤਾਂ ਉਸ ਨੂੰ ਕੋਈ ਸਮੱਸਿਆ ਨਹੀਂ ਹੋਵੇਗੀ ਪਰ ਕੰਪਨੀ ਨੂੰ ਚੀਨ ਤੋਂ ਕਾਰਾਂ ਦੀ ਦਰਾਮਦ ਨਹੀਂ ਕਰਨੀ ਚਾਹੀਦੀ। ਉਸ ਨੇ ਕਿਹਾ, "ਭਾਰਤ ਆ ਜਾਓ, ਨਿਰਮਾਣ ਸ਼ੁਰੂ ਕਰੋ।"

ਫਰਵਰੀ ਵਿੱਚ ਟੈਸਲਾ ਦੀ ਆਯਾਤਿਤ ਈਵੀਜ਼ 'ਤੇ ਟੈਕਸ ਘਟਾਉਣ ਦੀ ਟੇਸਲਾ ਦੀ ਮੰਗ ਨੂੰ ਸਰਕਾਰ ਦੁਆਰਾ ਰੱਦ ਕਰ ਦਿੱਤਾ ਗਿਆ ਸੀ। ਇਹ ਕਹਿੰਦੇ ਹੋਏ ਕਿ ਮੌਜੂਦਾ ਨਿਯਮ ਅੰਸ਼ਕ ਤੌਰ 'ਤੇ ਨਿਰਮਿਤ ਆਟੋਮੋਬਾਈਲਜ਼ ਨੂੰ ਆਯਾਤ ਕਰਨ ਅਤੇ ਸਥਾਨਕ ਤੌਰ 'ਤੇ ਅਸੈਂਬਲ ਕਰਨ ਦੀ ਆਗਿਆ ਦਿੰਦੇ ਹਨ।

ਇਹ ਵੀ ਪੜ੍ਹੋ : ਈਕੋ-ਫਰੈਂਡਲੀ ਨਹੀਂ ਹਨ ਇਲੈਕਟ੍ਰਿਕ ਕਾਰਾਂ, ਵਾਤਾਵਰਣ ਨੂੰ ਪਹੁੰਚਾਉਂਦੀਆਂ ਹਨ ਨੁਕਸਾਨ- ਰਿਪੋਰਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur