ਆਪਣੀ ਬੇਟੀ ਨੂੰ ਤੋਹਫ਼ੇ 'ਚ ਦਿਓ 27 ਲੱਖ ਦਾ ਬੀਮਾ, ਜਾਣੋ ਦੁਨੀਆ ਦੀ ਇਸ ਅਣੋਖੀ ਪਾਲਸੀ ਦਾ ਪਲਾਨ

06/10/2019 11:11:21 AM

ਮੁੰਬਈ — ਹਰੇਕ ਮਾਂ-ਬਾਪ ਦਾ ਇਹ ਸੁਪਨਾ ਹੁੰਦਾ ਹੈ ਕਿ ਉਹ ਆਪਣੀ ਲਾਡਲੀ ਦੀ ਹਰ ਛੋਟੀ-ਵੱਡੀ ਇੱਛਾ ਪੂਰੀ ਕਰਨ ਅਤੇ ਆਪਣੀ ਬੇਟੀ ਦਾ ਵਿਆਹ ਵੀ ਪੂਰੀ ਸ਼ਾਨੋ-ਸ਼ੌਕਤ ਨਾਲ ਕਰਨ। ਮਾਂ-ਬਾਪ ਦੇ ਇਸ ਸੁਪਨੇ ਨੂੰ ਪੂਰਾ ਕਰੇਗੀ ਸਰਕਾਰੀ ਕੰਪਨੀ ਜੀਵਨ ਬੀਮਾ ਨਿਗਮ (LIC) ਦੀ ਕੰਨਿਆਦਾਨ ਪਾਲਿਸੀ। ਇਸ ਦੇ ਤਹਿਤ ਤੁਸੀਂ ਰੋਜ਼ਾਨਾ ਸਿਰਫ 121 ਰੁਪਏ ਜਮ੍ਹਾ ਕਰਵਾ ਕੇ 27 ਲੱਖ ਰੁਪਏ ਤੱਕ ਦਾ ਵੱਡਾ ਫੰਡ ਇਕੱਠਾ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਪਾਲਸੀ ਬਾਰੇ।

ਪਿਤਾ ਦੇ ਨਾ ਰਹਿਣ 'ਤੇ ਮਿਲਦੀ ਹੈ ਇਹ ਸਹੂਲਤ

LIC ਦੀ ਕੰਨਿਆ ਦਾਨ ਪਾਲਸੀ ਦੁਨੀਆ ਦਾ ਪਹਿਲਾ ਅਜਿਹਾ ਪਲਾਨ ਹੈ ਜਿਸ ਦੇ ਤਹਿਤ ਪਿਤਾ ਦੇ ਨਾ ਰਹਿਣ 'ਤੇ ਪ੍ਰੀਮੀਅਮ ਨਹੀਂ ਲਿਆ ਜਾਂਦਾ, ਪਰ ਕੰਨਿਆਦਾਨ ਦਾ ਪੈਸਾ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਪੜ੍ਹਾਈ-ਲਿਖਾਈ ਦਾ ਪੈਸਾ ਵੀ ਮਿਲਦਾ ਹੈ। ਆਓ ਜਾਣਦੇ ਹਾਂ ਕਿ ਇਸ ਪਾਲਸੀ ਦੇ ਤਹਿਤ ਤੁਸੀਂ ਰੋਜ਼ਾਨਾ 121 ਰੁਪਏ ਜਮ੍ਹਾ ਕਰਵਾ ਕੇ ਕਿਵੇਂ 27 ਲੱਖ ਰੁਪਏ ਇਕੱਠੇ ਕਰ ਸਕਦੇ ਹੋ ਅਤੇ ਇਸ ਦੀਆਂ ਹੋਰ ਸ਼ਰਤਾਂ ਬਾਰੇ।                        

ਪਾਲਸੀ ਦੀਆਂ ਸ਼ਰਤਾਂ

- ਪਾਲਸੀ ਦੇ ਤਹਿਤ ਜੇਕਰ ਤੁਸੀਂ ਰੋਜ਼ਾਨਾ 121 ਰੁਪਏ ਦੀ ਬਚਤ ਕਰਦੇ ਹੋ ਤਾਂ ਤੁਹਾਨੂੰ 25 ਸਾਲ ਬਾਅਦ 27 ਲੱਖ ਰੁਪਏ ਮਿਲਣਗੇ। ਰੋਜ਼ਾਨਾ 121 ਰੁਪਏ ਯਾਨੀ ਕਿ ਇਕ ਮਹੀਨੇ ਦੇ ਕੁੱਲ 3600 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ 27 ਲੱਖ ਰੁਪਏ ਤੁਹਾਨੂੰ 25 ਸਾਲ ਬਾਅਦ ਮਿਲਣਗੇ, ਪਰ ਪਾਲਸੀ ਦੇ ਤਹਿਤ ਪ੍ਰੀਮੀਅਮ ਤੁਹਾਨੂੰ 22 ਸਾਲ ਤੱਕ ਹੀ ਭਰਨਾ ਹੋਵੇਗਾ।

- ਪਾਲਸੀ ਨੂੰ ਲੈਣ ਲਈ ਤੁਹਾਡੀ ਉਮਰ 30 ਸਾਲ ਜਾਂ ਇਸ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬੇਟੀ ਦੀ ਉਮਰ ਵੀ 1 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। 

- ਇਸ ਪਾਲਸੀ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਤੁਸੀਂ ਆਪਣੀ ਵਿੱਤੀ ਸਮਰੱਥਾ ਦੇ ਹਿਸਾਬ ਨਾਲ ਘੱਟ ਜਾਂ ਜ਼ਿਆਦਾ ਪ੍ਰੀਮੀਅਨ ਵਾਲਾ ਪਲਾਨ ਵੀ ਲੈ ਸਕਦੇ ਹੋ। ਇਹ ਪਾਲਸੀ ਬਾਰੇ ਹੋਰ ਮਹੱਤਵਪੂਰਣ ਜਾਣਕਾਰੀ LIC ਦੀ ਵੈਬਸਾਈਟ ਤੋਂ ਲਈ ਜਾ ਸਕਦੀ ਹੈ। 
 


Related News