ਦੀਵਾਲੀਆ ਪ੍ਰਕਿਰਿਆ ਲਈ ਗੀਤਾਂਜਲੀ ਦਾ ਮਾਮਲਾ ਸਵੀਕਾਰ

10/04/2018 4:07:02 PM

ਨਵੀਂ ਦਿੱਲੀ — ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐਨਸੀਐਲਟੀ) ਨੇ ਕਾਰਪੋਰੇਟ ਦੀਵਾਲੀਆਪਨ ਬੰਦੋਬਸਤ ਪ੍ਰਕਿਰਿਆ ਲਈ ਗੀਤਾਂਜਲੀ ਜੇਮਜ਼ ਦਾ ਮਾਮਲਾ ਸਵੀਕਾਰ ਕਰ ਲਿਆ ਹੈ। ਆਈ.ਸੀ.ਆਈ.ਸੀ.ਆਈ. ਬੈਂਕ ਨੇ ਕੰਪਨੀ ਦੇ ਖਿਲਾਫ ਦੀਵਾਲੀਆਪਨ ਦੀ ਕਾਰਵਾਈ ਸ਼ੁਰੂ ਕਰਨ ਲਈ ਟ੍ਰਿਬਿਊਨਲ ਕੋਲ ਅਰਜ਼ੀ ਦਿੱਤੀ ਸੀ। ਗਹਿਣਾ ਕਾਰੋਬਾਰ ਦੀ ਕੰਪਨੀ ਨੂੰ ਉਧਾਰ ਦੇਣ ਵਾਲਿਆਂ ਵਿਚੋਂ, ਆਈ.ਸੀ.ਆਈ.ਸੀ.ਆਈ. ਬੈਂਕ ਸਭ ਤੋਂ ਅੱਗੇ ਹੈ ਅਤੇ ਉਹ ਸੀ.ਆਈ.ਆਰ.ਪੀ. ਪ੍ਰਕ੍ਰਿਆ ਰਾਹੀਂ 6.08 ਰੁਪਏ ਵਸੂਲ ਕਰਨਾ ਚਾਹੁੰਦਾ ਹੈ। ਕੰਪਨੀ ਨੇ ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਹੋਰ ਦੂਜੇ ਬੈਂਕਾਂ ਕੋਲੋਂ ਕੁੱਲ 59.8 ਬਿਲੀਅਨ ਰੁਪਏ ਦਾ ਕਰਜ਼ਾ ਲਿਆ ਹੈ।

ਗੀਤਾਂਜਲੀ ਜੈਮਸ ਅਤੇ ਇਸ ਦਾ ਪ੍ਰਮੋਟਰ ਮੇਹੁਲ ਚੌਕਸੀ 140 ਅਰਬ ਰੁਪਏ ਦੇ ਲੈਟਰ ਆਫ ਅੰਡਰਟੇਕਿੰਗ(ਐੱਲ.ਓ.ਯੂ.) ਘਪਲੇ ਦੇ ਮਾਮਲੇ 'ਚ ਪੰਜਾਬ ਨੈਸ਼ਨਲ ਬੈਂਕ ਦੇ ਸ਼ਾਖਾ ਪ੍ਰਬੰਧਕ ਅਤੇ ਹੋਰ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਘਪਲਾ ਕਰਨ ਅਤੇ ਕਾਲੇ ਧਨ ਨੂੰ ਸਫੈਦ ਕਰਨ ਲਈ ਅਪਰਾਧਿਕ ਸਾਜਿਸ਼ ਦਾ ਦੋਸ਼ੀ ਹੈ। ਚੋਕਸੀ ਭਾਰਤੀ ਅਧਿਕਾਰੀਆਂ ਦੀ ਪਹੁੰਚ ਤੋਂ ਬਾਹਰ ਹੈ ਅਤੇ ਇਹ ਐਂਟੀਗੁਆ ਅਤੇ ਬਾਰਬੁਡਾ ਟਾਪੂ ਵਿਚ ਲੁਕਿਆ ਹੋਇਆ ਹੈ।
ਰਿਪੋਰਟ ਅਨੁਸਾਰ ਐਂਟੀਗੁਆ ਦੇ ਅਧਿਕਾਰੀਆਂ ਨੇ ਭਾਰਤ ਸਰਕਾਰ ਨੂੰ ਦੱਸਿਆ ਹੈ ਕਿ ਉਹ ਚੋਕਸ ਦੀ ਸਪੁਰਦਗੀ ਬਾਰੇ ਵਿਚਾਰ ਕਰਨਗੇ। ਚੌਕਸੀ ਦਾ ਭਾਂਜਾ ਨੀਰਵ ਮੋਦੀ, ਨੀਰਵ ਮੋਦੀ ਗਲੋਬਲ ਡਾਇਮੰਡ ਜਿਊਲਰੀ ਹਾਊਸ ਅਤੇ ਫਾਇਰ ਸਟਾਰ ਡਾਇਮੰਡ ਇੰਟਰਨੈਸ਼ਨਲ ਦਾ ਪ੍ਰਮੋਟਰ ਹੈ ਅਤੇ ਹੁਣ ਲੰਡਨ ਵਿਚ ਰਹਿ ਰਿਹਾ ਹੈ ਅਤੇ ਜਾਂਚ ਏਜੰਸੀਆਂ ਕੋਲੋਂ ਲੁਕਿਆ ਹੋਇਆ ਹੈ।

ਇੰਟਰਪੋਲ ਨੇ ਨੀਰਵ ਮੋਦੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਇਕ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਹੈ। ਜੂਨ ਵਿਚ ਇੰਟਰਪੋਲ ਨੂੰ ਈ.ਡੀ. ਵਲੋਂ ਅਰਜ਼ੀ ਸੌਂਪੇ ਜਾਣ ਦੇ ਬਾਅਦ ਵੀ ਚੌਕਸੀ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ। ਈ.ਡੀ. ਨੇ ਪਿਛਲੇ ਮਹੀਨੇ ਏਜੰਸੀ ਨੂੰ ਇਸ ਬਾਰੇ ਦੁਬਾਰਾ ਯਾਦ ਕਰਵਾਇਆ ਹੈ। ਐਨ.ਸੀ.ਐਲ.ਟੀ. ਬੈਂਚ ਨੇ ਬੁੱਧਵਾਰ ਨੂੰ ਕਿਹਾ, “ਸਾਡੇ ਵਿਚਾਰ ਅਨੁਸਾਰ, ਇਹ ਕੇਸ ਦੀਵਾਲੀਆਪਨ ਦੀ ਕਾਰਵਾਈ ਲਈ ਫਿਟ ਹੈ। ਗੰਭੀਰ ਫਰਾਡ ਇਨਵੈਸਟੀਗੇਸ਼ਨ ਦਫ਼ਤਰ ਸਮੇਤ ਹੋਰ ਜਾਂਚ ਏਜੰਸੀਆਂ, ਰੈਜੋਲੂਸ਼ਨ ਪ੍ਰੋਫੈਸ਼ਨਲ ਨਾਲ ਕੰਮ ਕਰ ਸਕਦੀਆਂ ਹਨ।


Related News