ਭਾਰਤ ’ਚ ਹੈ ਗਿਲਗਿਤ-ਬਾਲਟਿਸਤਾਨ! ਟਵਿੱਟਰ ਦਾ ਪਾਕਿਸਤਾਨ ਨੂੰ ਝਟਕਾ

07/11/2023 11:29:33 AM

ਗਿਲਗਿਤ (ਏ. ਐੱਨ. ਆਈ.) - ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਪਾਕਿਸਤਾਨ ਨੂੰ ਉਸ ਸਮੇਂ ਵੱਡਾ ਝਟਕਾ ਦਿੱਤਾ, ਜਦੋਂ ਉਸ ਨੇ ਗਿਲਗਿਤ-ਬਾਲਟਿਸਤਾਨ ਨੂੰ ਭਾਰਤ ਦਾ ਹਿੱਸਾ ਕਰਾਰ ਦਿੱਤਾ।

ਦਰਅਸਲ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ ਕਿ ਜਦੋਂ ਇਸ ਖੇਤਰ ਦੇ ਲੋਕਾਂ ਨੇ ਪਾਕਿਸਤਾਨ ਸਰਕਾਰ ਦੇ ਅਧਿਕਾਰਤ ਹੈਂਡਲ ਨੂੰ ਐਕਸੈੱਸ ਕਰਨਾ ਚਾਹਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਹੈਂਡਲਸ ਤਾਂ ਬਲਾਕ ਹੋ ਚੁੱਕੇ ਹਨ। ਨਾਲ ਹੀ ਇਸ ਖੇਤਰ ਨੂੰ ਭਾਰਤ ਦੇ ਹਿੱਸੇ ਵਾਲੇ ਕਸ਼ਮੀਰ ਅਧੀਨ ਦੱਸਿਆ।

ਇਹ ਵੀ ਪੜ੍ਹੋ : ਜੇਕਰ ਬਰਸਾਤ ਦੇ ਪਾਣੀ 'ਚ ਡੁੱਬ ਜਾਵੇ ਤੁਹਾਡਾ ਵਾਹਨ, ਤਾਂ ਬੀਮਾ ਕਵਰ ਲੈਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਯੂਜ਼ਰਸ ਨੇ ਜਦੋਂ ਇੱਥੋਂ ਟਵੀਟ ਕੀਤਾ ਤਾਂ ਇਲਾਕੇ ਦੇ ਲੋਕਾਂ ਨੂੰ ਭਾਰਤ ਦਾ ਹਿੱਸਾ ਦੱਸਿਆ ਗਿਆ, ਕਿਉਂਕਿ ਲੋਕੇਸ਼ਨ ਕਸ਼ਮੀਰ ਦੀ ਸੀ। ਗਿਲਗਿਤ-ਬਾਲਟਿਸਤਾਨ ਦੇ ਟਵਿੱਟਰ ਯੂਜ਼ਰਸ ਨੇ ਜਦੋਂ ਇਸ ਗੱਲ ਦੀ ਸ਼ਿਕਾਇਤ ਕੀਤੀ ਕਿ ਉਹ ਖੇਤਰ ਦੀ ਸਰਕਾਰ ਦੇ ਅਧਿਕਾਰਤ ਅਕਾਊਂਟ ਐਕਸੈੱਸ ਨਹੀਂ ਕਰ ਪਾ ਰਹੇ ਹਨ ਤਾਂ ਇਸ ਗੱਲ ਦਾ ਪਤਾ ਲੱਗਾ।

ਪਾਕਿਸਤਾਨ ਦੀ ਲੋਕੇਸ਼ਨ ਗਾਇਬ

ਯੂਜ਼ਰਸ ਨੇ ਲੰਬੇ ਸਮੇਂ ਤਕ ਸਰਕਾਰ ਦੇ ਹੈਂਡਲ ਤਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਨ੍ਹਾਂ ਨੂੰ ਜਵਾਬ ਮਿਲਿਆ ਕਿ ਕਾਨੂੰਨੀ ਮੰਗ ਦੇ ਜਵਾਬ ਵਿਚ ਭਾਰਤ ਵਿਚ ਖਾਤਾ ਬਲਾਕ ਕਰ ਦਿੱਤਾ ਗਿਆ ਹੈ। ਮਾਰਚ 2023 ਤੋਂ ਪਾਕਿਸਤਾਨ ਸਰਕਾਰ ਦੇ ਅਧਿਕਾਰਤ ਹੈਂਡਲ ਭਾਰਤ ਵਿਚ ਪਾਬੰਦੀਸ਼ੁਦਾ ਹਨ। ਸਾਲ 2022 ਵਿੱਚ ਕਾਨੂੰਨੀ ਸ਼ਿਕਾਇਤਾਂ ਤੋਂ ਬਾਅਦ ਖਾਤਾ 2 ਵਾਰ ਬੰਦ ਕੀਤਾ ਗਿਆ ਸੀ। ਜਦੋਂ ਯੂਜ਼ਰਸ ਨੇ ਆਪਣੇ ਟਵੀਟ ’ਚ ਲੋਕੇਸ਼ਨ ਐਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਪਾਕਿਸਤਾਨ ਦੀ ਬਜਾਏ ਭਾਰਤ ਦੇ ਜੰਮੂ-ਕਸ਼ਮੀਰ ਦੀ ਲੋਕੇਸ਼ਨ ’ਚ ਹਨ। ਹਾਲਾਂਕਿ ਇਸ ਪੂਰੇ ਮਾਮਲੇ ’ਤੇ ਟਵਿੱਟਰ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਇਹ ਵੀ ਪੜ੍ਹੋ : ਤੁਸੀਂ ਵੀ ਭੇਜਦੇ ਹੋ Thumps Up Emoji ਤਾਂ ਹੋ ਜਾਓ ਸਾਵਧਾਨ... ਕਿਤੇ ਅਜਿਹੇ ਮਾਮਲੇ 'ਚ ਨਾ ਫਸ ਜਾਓ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

Harinder Kaur

This news is Content Editor Harinder Kaur