ਸਿਰਫ 5 ਹਜ਼ਾਰ ਰੁਪਏ 'ਚ ਹਾਸਲ ਕਰੋ ਪੋਸਟ ਆਫਿਸ ਫ੍ਰੈਂਚਾਇਜ਼ੀ

09/14/2019 1:53:46 PM

ਮੁੰਬਈ — ਦੁਨੀਆ ਭਰ 'ਚ ਭਾਰਤ ਦਾ ਪੋਸਟਲ ਨੈੱਟਵਰਕ ਬਹੁਤ ਵੱਡਾ ਹੈ। ਦੇਸ਼ 'ਚ ਕਰੀਬ 1.55 ਪੋਸਟ ਆਫਿਸ ਹਨ, ਇਸ ਦੇ ਬਾਵਜੂਦ ਅਜੇ ਵੀ ਕਈ ਥਾਵਾਂ 'ਤੇ ਪੋਸਟ ਆਫਿਸ ਖੋਲ੍ਹਣ ਦੀ ਜ਼ਰੂਰਤ ਹੈ। ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਡਿਪਾਰਟਮੈਂਟ ਆਫ ਪੋਸਟਸ ਨੇ ਆਪਣੀ ਫ੍ਰੈਂਚਾਇਜ਼ੀ  ਸਕੀਮ ਸ਼ੁਰੂ ਕੀਤੀ ਹੈ। ਜੇਕਰ ਤੁਸੀਂ ਰੋਜ਼ਗਾਰ ਦੀ ਭਾਲ ਕਰ ਰਹੇ ਹੋ ਤਾਂ ਇਹ ਤੁਹਾਡੇ ਲਈ ਸੁਨਿਹਿਰੀ ਮੌਕਾ ਹੋ ਸਕਦਾ ਹੈ। 

ਇਸ ਸਕੀਮ 'ਚ 2 ਤਰ੍ਹਾਂ ਦੀ ਫ੍ਰੈਂਚਾਇਜ਼ੀ

ਇਸ ਸਕੀਮ ਦੇ ਤਹਿਤ 2 ਤਰ੍ਹਾਂ ਦੀ  ਫ੍ਰੈਂਚਾਇਜ਼ੀ  ਦਿੱਤੀ ਜਾਂਦੀ ਹੈ। ਪਹਿਲੀ ਹੈ  ਫ੍ਰੇਂਚਾਇਜ਼ ਆਊਟਲੈੱਟ  ਫ੍ਰੈਂਚਾਇਜ਼ੀ । ਦੇਸ਼ ਭਰ 'ਚ ਕਈ ਅਜਿਹੀਆਂ ਥਾਵਾਂ ਹਨ ਜਿਥੇ ਪੋਸਟ ਆਫਿਸ ਖੋਲ੍ਹਣ ਦੀ ਜ਼ਰੂਰਤ ਹੈ ਪਰ ਉਥੇ ਪੋਸਟ ਆਫਿਸ ਖੋਲ੍ਹਣਾ ਮੁਸ਼ਕਲ ਹੈ। ਉਨ੍ਹਾਂ ਇਲਾਕਿਆਂ ਦੇ ਲੋਕਾਂ ਤੱਕ ਸਹੂਲਤ ਪਹੁੰਚਾਉਣ ਲਈ  ਫ੍ਰੇਂਚਾਇਜ਼ੀ ਆਊਟਲੇਟ ਖੋਲ੍ਹਣ ਦੀ ਜ਼ਰੂਰਤ ਹੈ। 

ਦੂਜਾ ਹੈ ਪੋਸਟਲ ਏਜੈਂਟਸ ਦੀ  ਫ੍ਰੈਂਚਾਇਜ਼ੀ ਯਾਨੀ ਕਿ ਅਜਿਹੇ ਏਜੈਂਟ ਜਿਹੜੇ ਸ਼ਹਿਰੀ ਅਤੇ ਪੇਂਡੂ ਖੇਤਰ 'ਚ ਡਾਕ ਟਿਕਟ ਅਤੇ ਸਬੰਧਿਤ ਸਟੇਸ਼ਨਰੀ ਘਰ-ਘਰ ਪਹੁੰਚਾਉਣਗੇ।

ਡਾਕਘਰ ਦੀ ਫ੍ਰੈਂਚਾਇਜ਼ੀ ਕਿਸੇ ਵੀ ਵਿਅਕਤੀ ਦੁਆਰਾ ਲਈ ਜਾ ਸਕਦੀ ਹੈ। ਹਾਲਾਂਕਿ ਇਸ ਨੂੰ ਲੈਣ ਲਈ ਉਮਰ ਯੋਗਤਾ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਿਖਿਅਤ ਹੋਣਾ ਵੀ ਲਾਜ਼ਮੀ ਹੈ। ਕਿਸੇ ਮਾਨਤਾ ਪ੍ਰਾਪਤ ਸਕੂਲ ਤੋਂ ਅੱਠਵੀਂ ਪਾਸ ਵਿਅਕਤੀ ਫ੍ਰੈਂਚਾਇਜ਼ੀ ਲੈ ਸਕਦਾ ਹੈ।

ਜੇਕਰ ਤੁਸੀਂ ਫ੍ਰੈਂਚਾਇਜ਼ੀ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਲਈ 5 ਹਜ਼ਾਰ ਰੁਪਏ ਦਾ ਸਕਿਊਰਿਟੀ ਡਿਪਾਜ਼ਿਟ ਦੇਣਾ ਹੋਵੇਗਾ। ਫ੍ਰੈਂਚਾਇਜ਼ੀ ਮਿਲਣ ਦੇ ਬਾਅਦ ਤੁਹਾਨੂੰ ਆਪਣੇ ਕੰਮ ਦੇ ਹਿਸਾਬ ਨਾਲ ਇਕ ਨਿਸ਼ਚਿਤ ਕਮਿਸ਼ਨ ਦਿੱਤਾ ਜਾਵੇਗਾ। ਇਸ ਨਾਲ ਤੁਸੀਂ ਮਹੀਨਾਵਾਰ ਚੰਗੀ ਕਮਾਈ ਵੀ ਕਰ ਸਕੋਗੇ।

ਆਪਣੇ ਗਾਹਕਾਂ ਨੂੰ ਪੋਸਟ ਆਫਿਸ ਤੋਂ ਮਿਲਣ ਵਾਲੀ ਸਹੂਲਤਾਂ ਜਿਵੇਂ ਸਟਾਂਪ ਡਿਊਟੀ, ਸਟੇਸ਼ਨਰੀ, ਸਪੀਡ ਪੋਸਟ, ਆਰਟੀਕਲਸ, ਮਨੀ ਆਰਡਰ ਦੀ ਬੁਕਿੰਗ ਦੀ ਸਹੂਲਤ ਮਹੁੱਈਆ ਕਰਵਾਉਣੀ ਹੋਵੇਗੀ। ਇਹ ਸਹੂਲਤ ਤੁਸੀਂ ਫ੍ਰੈਂਚਾਇਜ਼ੀ ਆਊਟਲੈੱਟ ਖੋਲ੍ਹ ਕੇ ਜਾਂ ਫਿਰ ਪੋਸਟਲ ਏਜੈਂਟ ਬਣ ਕੇ ਘਰ-ਘਰ ਪਹੁੰਚਾ ਸਕਦਾ ਹੋ। 

ਇਸ ਫ੍ਰੈਂਚਾਇਜ਼ੀ ਨੂੰ ਲੈਣ ਲਈ ਤੁਹਾਨੂੰ ਇਕ ਅਰਜ਼ੀ ਦੇਣੀ ਹੋਵੇਗੀ https://www.indiapost.gov.in/VAS/DOP_PDFFiles/Franchise.pdf  ਲਿੰਕ 'ਤੇ ਜਾ ਕੇ ਤੁਸੀਂ ਫਾਰਮ ਭਰ ਸਕਦੇ ਹੋ


Related News