SMS ਰਾਹੀਂ GST ਰਿਟਰਨ ਭਰਨ ਦੀ ਜਲਦ ਮਿਲ ਸਕਦੀ ਹੈ ਸਹੂਲਤ

06/07/2020 2:19:19 AM

ਨਵੀਂ ਦਿੱਲੀ (ਇੰਟ)-ਸਰਕਾਰ ਜਲਦ ਹੀ ਰਾਹੀਂ ਜੀ. ਐੱਸ. ਟੀ. ਕਾਰੋਬਾਰੀਆਂ ਲਈ ਵੱਡੀ ਰਾਹਤ ਦਾ ਐਲਾਨ ਕਰ ਸਕਦੀ ਹੈ। ਅਜਿਹੇ ਕਾਰੋਬਾਰੀਆਂ ਲਈ ਇਕ ਤੋਂ 2 ਹਫਤਿਆਂ 'ਚ ਐੱਸ. ਐੱਮ. ਐੱਸ. ਜ਼ਰੀਏ ਗੁੱਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ. ) ਰਿਟਰਨ ਭਰਨ ਦੀ ਸਹੂਲਤ ਦਾ ਐਲਾਨ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਇਹ ਸਹੂਲਤ ਕਾਰੋਬਾਰੀਆਂ ਨੂੰ 5 ਅੰਕਾਂ ਵਾਲੇ ਇਕ ਵਿਸ਼ੇਸ਼ ਮੋਬਾਈਲ ਨੰਬਰ ਜ਼ਰੀਏ ਮਿਲੇਗੀ। ਸਰਕਾਰ ਜਲਦ ਹੀ ਉਹ ਨੰਬਰ ਜਾਰੀ ਕਰ ਦੇਵੇਗੀ।

ਕਾਰੋਬਾਰੀਆਂ ਨੂੰ ਆਪਣੇ ਮੋਬਾਈਲ ਦੇ ਮੈਸਿਜ ਬਾਕਸ 'ਚ ਜਾ ਕੇ ਐੱਨ. ਆਈ. ਐੱਲ. ਟਾਈਪ ਕਰਨਾ ਹੋਵੇਗਾ ਫਿਰ ਉਨ੍ਹਾਂ ਨੂੰ ਸਪੇਸ ਦੇ ਕੇ ਅਪਣਾ ਜੀ. ਐੱਸ. ਟੀ. ਨੰਬਰ ਲਿਖਣਾ ਹੋਵੇਗਾ ਅਤੇ ਇਕ ਹੋਰ ਸਪੇਸ ਦਿੰਦੇ ਹੋਏ 3 ਬੀ ਲਿਖਣਾ ਹੋਵੇਗਾ। ਇਹ ਐੱਸ. ਐੱਮ. ਐੱਸ. ਨਵੇਂ ਜਾਰੀ ਕੀਤੇ ਜਾਣ ਵਾਲੇ 5 ਅੰਕਾਂ ਦੇ ਵਿਸ਼ੇਸ਼ ਨੰਬਰ 'ਤੇ ਭੇਜਣਾ ਹੋਵੇਗਾ। ਸੁਨੇਹਾ ਭੇਜਦੇ ਹੀ ਕਾਰੋਬਾਰੀ ਦੇ ਜੀ. ਐੱਸ. ਟੀ. ਰਜਿਸਟਰੇਸ਼ਨ ਦੌਰਾਨ ਰਜਿਸਟਰਡ ਕੀਤੇ ਗਏ ਮੋਬਾਈਲ ਨੰਬਰ 'ਤੇ ਇਕ ਵਨ ਟਾਈਮ ਪਾਸਵਰਡ ਯਾਨੀ ਓ. ਟੀ. ਪੀ. ਆਵੇਗਾ। ਉਸ ਦੀ ਪੁਸ਼ਟੀ ਕਰਦੇ ਹੀ ਕਾਰੋਬਾਰੀ ਦਾ ਰਿਟਰਨ ਦਾਖਲ ਹੋ ਜਾਵੇਗਾ।

ਦਰਅਸਲ ਅਜੇ ਨਿਲ ਰਿਟਰਨ ਵਾਲਿਆਂ ਨੂੰ ਵੀ ਜੀ. ਐੱਸ. ਟੀ. ਆਰ. 3ਬੀ ਜੀ. ਐੱਸ. ਟੀ. ਪੋਰਟਲ ਜ਼ਰੀਏ ਦਾਖਲ ਕਰਨਾ ਹੁੰਦਾ ਹੈ। ਰਿਟਰਨ ਨਾ ਭਰਨ ਦੀ ਵਜ੍ਹਾ ਨਾਲ ਇਨ੍ਹਾਂ ਕਾਰੋਬਾਰੀਆਂ 'ਤੇ ਵੀ ਲੇਟ ਫੀਸ ਲੱਗਦੀ ਹੈ। ਆਉਣ ਵਾਲੇ ਦਿਨਾਂ 'ਚ ਇਨਾਂ ਕਾਰੋਬਾਰੀਆਂ ਦਾ ਰਿਟਰਨ ਸੁਗਮਤਾ ਨਾਲ ਭਰਿਆ ਜਾ ਸਕੇ ਅਤੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਅੰਤ ਕਰਨ ਦੇ ਮਕਸਦ ਨਾਲ ਹੀ ਸਰਕਾਰ ਇਹ ਨਵੀਂ ਤਕਨੀਕੀ ਵਿਵਸਥਾ ਲੈ ਕੇ ਆਈ ਹੈ।

Karan Kumar

This news is Content Editor Karan Kumar