ਜਿਓ ਫੋਨ ਨੂੰ ਜਾਪਾਨ ਵਿਚ ਸਨਮਾਨ

01/07/2019 11:44:46 AM

ਨਵੀਂ ਦਿੱਲੀ — 1 ਕਰੋੜ ਨਵੇਂ ਗਾਹਕ ਬਣਾਉਣ ਵਾਲੀ ਰਿਲਾਇੰਸ ਜੀਓ ਨੇ ਇਕ ਹੋਰ ਪ੍ਰਾਪਤੀ ਦਰਜ ਕੀਤੀ ਹੈ। ਕੰਪਨੀ ਦੇ ਜੀਓ ਫੋਨ ਨੂੰ ਜਾਪਾਨ ਦੇ ਨਾਮਜ਼ਦ ਨਿਕੇਈ ਸੁਪੀਰੀਅਰ ਪ੍ਰੋਡਕਟ ਐਂਡ ਸਰਵਿਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਨਿਕੇਈ ਨੇ ਆਪਣੀ ਵੈਬਸਾਈਟ 'ਤੇ ਲਿਖਿਆ ਹੈ ਕਿ ਭਾਰਤ ਦੇ ਇਸ ਫੀਚਰ ਫੋਨ ਨਾਲ ਘੱਟ ਆਮਦਨ ਵਾਲੇ ਲੋਕਾਂ ਨੂੰ ਇੰਟਰਨੈੱਟ ਨਾਲ ਜੋੜਿਆ ਹੈ। ਇਹ ਐਵਾਰਡ ਅਜਿਹੇ ਉਤਪਾਦਾਂ ਨੂੰ ਸਨਮਾਨਿਤ ਕਰਦਾ ਹੈ ਜਿਹੜੇ ਕਿ ਨਾ ਸਿਰਫ ਬਿਹਤਰ ਹਨ ਸਗੋਂ ਨਵੀਂ ਤਕਨਾਲੋਜੀ ਲਈ ਰਸਤਾ ਬਣਾਉਂਦੇ ਹਨ। ਰਿਲਾਇੰਸ ਦਾ ਜੀਓ ਫੋਨ ਇਸ ਸਮੇਂ ਭਾਰਤ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਫੀਚਰ ਫੋਨ ਹੈ ਜਿਸ ਵਿਚ 18 ਭਾਸ਼ਾਵਾਂ ਵਿਚ ਯੂਜ਼ਰ ਇੰਟਰਫੇਸ ਦਿੱਤਾ ਗਿਆ ਹੈ। ਜੀਓ ਫੋਨ ਲਈ ਸਿਰਫ 1500 ਦੇਣੇ ਹੁੰਦੇ ਹਨ ਜਿਹੜੇ ਕਿ 3 ਸਾਲ 'ਚ ਵਾਪਸ ਮਿਲ ਜਾਂਦੇ ਹਨ। ਅਜਿਹੇ 'ਚ ਇਹ ਫੋਨ ਇਕ ਤਰੀਕੇ ਨਾਲ ਗਾਹਕਾਂ ਨੂੰ ਮੁਫਤ ਮਿਲਦਾ ਹੈ।