ਸਾਧਾਰਣ ਬੀਮਾ ਕੰਪਨੀਆਂ ਦੀ ਪ੍ਰੀਮੀਅਮ ਦਸੰਬਰ ''ਚ 11.5 ਫੀਸਦੀ ਵਧ ਕੇ 15,981 ਕਰੋੜ ਰੁਪਏ

01/12/2020 3:12:24 PM

ਨਵੀਂ ਦਿੱਲੀ—ਸਾਧਾਰਣ ਬੀਮਾ ਕੰਪਨੀਆਂ ਦਾ ਪ੍ਰੀਮੀਅਮ ਕੁਲੈਕਸ਼ਨ ਦਸੰਬਰ ਮਹੀਨੇ 'ਚ 11.5 ਫੀਸਦੀ ਵਧ ਕੇ 15,980.81 ਕਰੋੜ ਰੁਪਏ 'ਤੇ ਪਹੁੰਚ ਗਿਆ। ਭਾਰਤੀ ਬੀਮਾ ਰੈਗੂਲੇਟਰ ਅਤੇ ਵਿਕਾਸ ਅਥਾਰਟੀ (ਇਰਡਾ) ਦੇ ਅੰਕੜਿਆਂ 'ਚ ਇਸ ਦੀ ਜਾਣਕਾਰੀ ਮਿਲੀ ਹੈ। ਕੁੱਲ 34 ਸਾਧਾਰਣ ਬੀਮਾ ਕੰਪਨੀਆਂ ਨੇ ਦਸੰਬਰ 2018 'ਚ 14,334.98 ਕਰੋੜ ਰੁਪਏ ਦਾ ਪ੍ਰੀਮੀਅਮ ਜੁਟਾਇਆ ਸੀ।
ਅੰਕੜਿਆਂ ਮੁਤਾਬਕ ਕੁੱਲ ਸਾਧਾਰਣ ਬੀਮਾ ਕੰਪਨੀਆਂ 'ਚੋਂ 25 ਦਾ ਪ੍ਰੀਮੀਅਮ ਕੁਲੈਕਸ਼ਨ ਪਿਛਲੇ ਮਹੀਨੇ ਦੇ ਦੌਰਾਨ ਚਾਰ ਫੀਸਦੀ ਵਧ ਕੇ 14,037.51 ਕਰੋੜ ਰੁਪਏ ਰਿਹਾ,ਜੋ ਇਸ ਤੋਂ ਪਹਿਲਾਂ ਪਿਛਲੇ ਸਾਲ ਦੇ ਸਮਾਨ ਮਹੀਨੇ 'ਚ 13,502.48 ਕਰੋੜ ਰੁਪਏ ਸੀ। ਨਿੱਜੀ ਖੇਤਰ ਦੀ ਸੱਤ ਸਿਹਤ ਅਤ ਮੈਡੀਕਲ ਬੀਮਾ ਕੰਪਨੀਆਂ ਦਾ ਪ੍ਰੀਮੀਅਮ ਕੁਲੈਕਸ਼ਨ ਵੀ ਦੌਰਾਨ 16.3 ਫੀਸਦੀ ਵਧ ਕੇ 1,258.14 ਕਰੋੜ ਰੁਪਏ 'ਤੇ ਪਹੁੰਚ ਗਿਆ।
ਇਸ ਦੌਰਾਨ ਦੋ ਸੀਨੀਅਰ ਸਰਕਾਰੀ ਬੀਮਾ ਕੰਪਨੀਆਂ ਐਗਰੀਕਲਚਰਲ ਇੰਸ਼ੋਰੈਂਸ ਕੰਪਨੀ ਆਫ ਇੰਡੀਆ ਲਿਮਟਿਡ ਅਤੇ ਈ.ਸੀ.ਜੀ.ਸੀ. ਲਿਮਟਿਡ ਦਾ ਪ੍ਰੀਮੀਅਮ ਵਧ ਕੇ 685.16 ਕਰੋੜ ਰੁਪਏ ਹੋ ਗਿਆ। ਇਨ੍ਹਾਂ ਸਾਰੇ 34 ਕੰਪਨੀਆਂ ਦਾ ਕੁੱਲ ਪ੍ਰੀਮੀਅਮ ਕੁਲੈਕਸ਼ਨ ਚਾਰ ਵਿੱਤੀ ਸਾਲ ਦੀ ਅਪ੍ਰੈਲ-ਦਸੰਬਰ ਦੀ ਮਿਆਦ ਦੇ ਦੌਰਾਨ 15.41 ਫੀਸਦੀ ਵਧ ਕੇ 1,42,023.78 ਕਰੋੜ ਰੁਪਏ ਰਿਹਾ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ 'ਚ ਇਹ 1,23,061.94 ਕਰੋੜ ਰੁਪਏ ਰਿਹਾ ਸੀ।


Aarti dhillon

Content Editor

Related News